ਨਵੀਂ ਦਿੱਲੀ, 7 ਜੁਲਾਈ – ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਦਾ ਕਹਿਣਾ ਹੈ ਕਿ ਕਈ ਦਲਿਤ, ਪਛੜੀਆਂ ਜਾਤੀਆਂ ਦਾ ਮੈਂਬਰ ਮੰਤਰੀ ਬਣਾਏ ਜਾ ਰਹੇ ਹਨ।ਮੋਦੀ ਸਰਕਾਰ ਵੱਲੋਂ ਕੁੱਝ ਰਾਜਾਂ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਸਭ ਕੀਤਾ ਜਾ ਰਿਹਾ ਹੈ ਤੇ ਇਹ ਸਭ ਕਰਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ।ਮੋਦੀ ਸਰਕਾਰ ਕਿਸੇ ਭਾਈਚਾਰੇ ਦੀ ਭਲਾਈ ਲਈ ਨਹੀਂ ਬਲਕਿ ਆਪਣੀ ਮਜਬੂਰੀ ਕਾਰਨ ਇਹ ਕਰ ਰਹੀ ਹੈ।