ਨਵੀਂ ਦਿੱਲੀ, 8 ਜੁਲਾਈ – ਹਰਦੀਪ ਸਿੰਘ ਪੁਰੀ ਦੇ ਪੈਟਰੋਲੀਅਮ ਮੰਤਰੀ ਬਣਨ ਤੋਂ ਬਾਅਦ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਫਿਰ ਤੋਂ ਵਧੀਆਂ ਹਨ। ਪੈਟਰੋਲ 39 ਪੈਸੇ ਤੇ ਡੀਜ਼ਲ 9 ਤੋਂ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਵਾਧੇ ਨਾਲ ਦਿੱਲੀ ‘ਚ ਪੈਟਰੋਲ 100.56 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ, ਮੁੰਬਈ ‘ਚ ਪੈਟਰੋਲ 106.59 ਰੁਪਏ ਤੇ ਡੀਜ਼ਲ 97.18 ਰੁਪਏ ਪ੍ਰਤੀ ਲੀਟਰ ਜਦਕਿ ਚੰਡੀਗੜ੍ਹ ‘ਚ ਪੈਟਰੋਲ 96.70 ਰੁਪਏ ਤੇ ਡੀਜ਼ਲ 89.25 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।