ਚੰਡੀਗੜ੍ਹ, 9 ਜੁਲਾਈ – 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡਾ ਦਾਅ ਖੇਡਿਆ ਹੈ। ਕਿਸਾਨ ਅੰਦੋਲਨ ਦੇ ਸ਼ਹੀਦਾਂ ਲਈ ਉਨ੍ਹਾਂ ਨੇ ਵੱਡੇ ਐਲਾਨ ਕੀਤੇ ਹਨ।ਸੁਖਬੀਰ ਬਾਦਲ ਨੇ ਕਿਹਾ ਕਿ ਕਿ ਜੇਕਰ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਕਿਸਾਨ ਅੰਦੋਲਨ ਦੇ ਹਰ ਮ੍ਰਿਤਕ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ ਤੇ ਸ਼ਹੀਦਾਂ ਦੇ ਬੱਚਿਆਂ ਤੇ ਪੋਤਿਆਂ ਦੀ ਪੜਾਈ ਦਾ ਸਾਰਾ ਸਰਕਾਰ ਚੁੱਕੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦ ਦੇ ਪੂਰੇ ਪਰਿਵਾਰ ਦੇ ਸਿਹਤ ਬੀਮੇ ਦਾ ਵੀ ਵਾਅਦਾ ਕੀਤਾ।