ਫਗਵਾੜਾ, 9 ਜੁਲਾਈ – ਫਗਵਾੜਾ ਪੁਲਿਸ ਨੇ ਚੰਡੀਗੜ੍ਹ ਤੋਂ ਨਾਜਾਇਜ ਸ਼ਰਾਬ ਲਿਆ ਕੇ ਫਗਵਾੜਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਪਲਾਈ ਕਰਨ ਵਾਲੇ ਇੱਕ ਨੌਜ਼ਵਾਨ ਨੂੰ 40 ਪੇਟੀਆਂ ਨਾਜਾਇਜ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਨੌਜ਼ਵਾਨ ਦੀ ਪਹਿਚਾਣ ਵਰੁਣ ਸੂਰੀ ਵਾਸੀ ਲੁਧਿਆਣਾ ਵਜੋ ਹੋਈ ਹੈ। ਇਸ ਸਬੰਧੀ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਥਾਣਾ ਸਦਰ ਦੇ ਅੰਡਰ ਟ੍ਰੈਨਿੰਗ ਡੀ.ਐੱਸ.ਪੀ ਬਵਨਦੀਪ ਸਿੰਘ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਜਿਸ ਤੋ ਬਾਅਦ ਲਗਾਏ ਗਏ ਨਾਕੇ ਦੌਰਾਨ ਪੁਲਿਸ ਨੇ ਕਾਰ ਨੂੰ ਜਦੋਂ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਕਾਰ ਵਿੱਚ 40 ਪੇਟੀਆਂ ਚੰਡੀਗੜ ਮਾਰਕਾ ਸ਼ਰਾਬ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਵਰੁਣ ਸੂਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ ਜਦ ਕਿ ਇਸ ਦਾ ਇੱਕ ਹੋਰ ਸਾਥੀ ਜੋ ਕਿ ਦੂਸਰੀ ਕਾਰ ਵਿੱਚ ਸੀ ਉਹ ਮੋਕੇ ਤੋਂ ਫਰਾਰ ਹੋ ਗਿਆ।