ਦਿੱਲੀ ‘ਚ ਲਾਊਡ ਸਪੀਕਰਾਂ, ਜਰਨੇਟਰ, ਪਟਾਕਿਆਂ ਨਾਲ Noise Pollution ‘ਤੇ ਲੱਗੇਗਾ ਭਾਰੀ ਜੁਰਮਾਨਾ

ਨਵੀਂ ਦਿੱਲੀ, 10 ਜੁਲਾਈ – ਦਿੱਲੀ ‘ਚ Noise Pollution ਨੂੰ ਲੈ ਕੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਸਖਤ ਹੋ ਗਈ ਹੈ ਤੇ ਇਸ ਨੂੰ ਲੈ ਕੇ ਲੱਗਣ ਵਾਲੇ ਜੁਰਮਾਨੇ ਵਿਚ ਸੋਧ ਦਾ ਐਲਾਨ ਕੀਤਾ ਗਿਆ ਹੈ। ਲਾਊਡ ਸਪੀਕਰਾਂ ਅਤੇ ਸਰਵਜਨਕ ਸੰਬੋਧਨ ਸਿਸਟਮ ਰਾਹੀ Noise Pollution ‘ਤੇ 10,000 ਰੁਪਏ, ਡੀਜ਼ਲ ਜਰਨੇਟਰਾਂ ਰਾਹੀ 1000 ਤੋਂ ਵੱਧ ਕੇ.ਵੀ.ਏ ‘ਤੇ 1 ਲੱਖ ਰੁਪਏ ਜੁਰਮਾਨਾ ਹੋਵੇਗਾ ਜਦਕਿ ਰੈਲੀ, ਵਿਆਹ ਸਮਾਰੋਹ ਤੇ ਧਾਰਮਿਕ ਸਮਾਗਮ ਦੌਰਾਨ ਪਟਾਕਿਆਂ ਨਾਲ Noise Pollution ‘ਤੇ 10 ਤੋਂ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਸਮਾਨ ਜ਼ਬਤ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *