ਧਰਮਸ਼ਾਲਾ, 12 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਸਾਤ ਕਾਰਨ ਨਦੀਆਂ ਅਤੇ ਨਾਲੇ ਊਫਾਨ ‘ਤੇ ਹਨ।ਧਰਮਸ਼ਾਲਾ ਦੇ ਟੂਰਿਸਟ ਪਲੇਸ ਭਾਗਸ਼ੂਨਾਗ ਵਿਖੇ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦੇ ਚੱਲਦਿਆ ਕਈ ਵਾਹਨ ਪਾਣੀ ਵਿਚ ਡੁੱਬ ਗਏ ਅਤੇ ਕਈ ਵਾਹਨ ਪਾਣੀ ਦੇ ਤੇਜ ਵਹਾਅ ਵਿਚ ਰੁੜ ਗਏ ਜਦਕਿ ਬਾਜ਼ਾਰਾਂ ਵਿਚ ਵੀ ਪਾਣੀ ਭਰ ਗਿਆ।