ਫਗਵਾੜਾ (ਰਮਨਦੀਪ) ਇੱਕ ਵੱਡੀ ਤੇ ਅਹਿਮ ਖਬਰ ਆਈ ਹੈ ਫਗਵਾੜਾ ਤੋਂ ਜਿੱਥੇ ਕਿ ਪੁਲਿਸ ਨੂੰ ਚੋਰੀ ਦੇ ਮਾਮਲੇ ਵਿੱਚ ਲੋਕਾਂ ਵੱਲੋਂ ਕਾਬੂ ਕਰਕੇ ਫੜਾਇਆ ਗਿਆ ਚੋਰ ਪੁਲਿਸ ਨੂੰ ਹੀ ਚਕਮਾ ਦੇ ਕੇ ਫਰਾਰ ਹੋ ਗਿਆ। ਚੋਰ ਦੇ ਫਰਾਰ ਹੋਣ ਤੋਂ ਬਾਅਦ ਜਿੱਥੇ ਕਿ ਥਾਣਾ ਇੰਡਸਟਰੀ ਏਰੀਆ ਦੀ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਉਥੇ ਹੀ ਅਰਬਨ ਅਸਟੇਟ ਦੀ ਸੀ.ਆਰ.ਪੀ ਕਲੋਨੀ ਦੇ ਸਾਬਕਾ ਕੌਸਲਰ ਤ੍ਰਿਪਤਾ ਸ਼ਰਮਾਂ ਕਲੋਨੀ ਵਾਸੀਆਂ ਸਮੇਤ ਥਾਣੇ ਵਿਖੇ ਪਹੁੰਚੀ। ਇਸ ਮੋਕੇ ਗੱਲਬਾਤ ਕਰਦਿਆ ਸਾਬਕਾ ਕੌਸਲਰ ਤ੍ਰਿਪਤਾ ਸ਼ਰਮਾ ਨੇ ਕਿਹਾ ਕਿ ਉਨਾਂ ਦੀ ਕਲੋਨੀ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਇਜਾਫਾ ਹੋ ਗਿਆ ਸੀ ਜਿਸ ਦੇ ਚੱਲਦਿਆ ਕਲੋਨੀ ਦੇ ਵਾਸੀਆਂ ਨੇ ਚੋਰੀ ਕਰਦੇ ਇੱਕ ਚੋਰ ਨੂੰ ਮੋਕੇ ਤੇ ਕਾਬੂ ਕੀਤਾ ਸੀ ਤੇ ਬਾਅਦ ਵਿੱਚ ਇੰਡਸਟਰੀ ਏਰੀਆ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਸੀ। ਉਨਾਂ ਕਿਹਾ ਕਿ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਕਤ ਚੋਰ ਪੁਲਿਸ ਨੂੰ ਚਕਮਾ ਦੇ ਕੇ ਥਾਣੇ ਵਿੱਚੋ ਹੀ ਫਰਾਰ ਹੋ ਗਿਆ। ਤ੍ਰਿਪਤਾ ਸ਼ਰਮਾ ਮੁਤਾਬਿਕ ਚੋਰ ਉਨਾਂ ਨੂੰ ਜਾਨੋ ਮਾਰਨ ਧਮਕੀਆਂ ਦੇ ਰਿਹਾ ਸੀ। ਪਰ ਪੁਲਿਸ ਦੀ ਅਣਗਹਿਲੀ ਕਾਰਨ ਹੁਣ ਕਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ ਕਿਉਂ ਕਿ ਉਨਾਂ ਨੂੰ ਡਰ ਹੈ ਕਿ ਕਿਤੇ ਚੋਰ ਉਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਤ੍ਰਿਪਤਾ ਸ਼ਰਮਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਚੋਰ ਨੂੰ ਕਾਬੂ ਨਹੀ ਕਰ ਲੈਂਦੀ ਉਨਾਂ ਚਿਰ ਉਹ ਥਾਣੇ ਅਗਿਓ ਨਹੀ ਉਠਣਗੇ॥ ਇਸ ਦੋਰਾਨ ਥਾਣੇ ਦੇ ਮੁਨਸ਼ੀ ਦਾ ਕਹਿਣਾ ਹੈ ਕਿ ਜਿਸ ਦੇ ਸਮੇਂ ਉਕਤ ਚੋਰ ਥਾਣੇ ਵਿੱਚੋਂ ਫਰਾਰ ਹੋਇਆ ਤਾਂ ਉਸ ਸਮੇਂ ਉਹ ਥਾਣੇ ਵਿੱਚ ਇੱਕਲਾ ਹੀ ਸੀ ਤੇ ਉਸ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀ ਆਇਆ। ਉਧਰ ਚੋਰ ਦੇ ਫਰਾਰ ਹੋਣ ਦੀ ਸੂਚਨਾਂ ਮਿਲਦੇ ਸਾਰ ਹੀ ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਵੀ ਮੋਕੇ ਤੇ ਪਹੁੰਚ ਗਏ। ਇਸ ਮੋਕੇ ਗੱਲਬਾਤ ਕਰਦਿਆ ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਿਸ ਟੀਮਾਂ ਬਣਾ ਕੇ ਵੱਖ ਵੱਖ ਥਾਵਾਂ ਤੇ ਭੇਜ ਦਿੱਤੀਆ ਗਈਆ ਹਨ ਤੇ ਜਲਦ ਹੀ ਪੁਲਿਸ ਵੱਲੋਂ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।