ਭੋਪਾਲ, 14 ਜੁਲਾਈ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ‘ਚ 26 ਜੁਲਾਈ ਤੋਂ 50% ਸਮਰਥਾ ਨਾਲ 11ਵੀਂ ਤੇ 12ਵੀਂ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ 15 ਅਗਸਤ ਤੱਕ ਜੇ ਸਭ ਕੁੱਝ ਠੀਕ ਠਾਕ ਰਿਹਾ ਤਾਂ ਛੋਟੀਆਂ ਕਲਾਸਾਂ ਦੇ ਸਕੂਲ ਵੀ ਖੋਲ੍ਹਣ ‘ਤੇ ਵਿਚਾਰ ਕੀਤਾ ਜਾਵੇਗਾ।