ਸ਼੍ਰੀਨਗਰ, 14 ਜੁਲਾਈ – ਜੰਮੂ ਕਸ਼ਮੀਰ ਦੇ ਰਾਮਬਣ ਜ਼ਿਲ੍ਹੇ ਦੇ ਆਖਰੀ ਬਿਜਲੀ ਦੀ ਸਪਲਾਈ ਨਾ ਹੋਣ ਵਾਲੇ ਖੇਤਰ ਕਡੋਲਾ ਪਿੰਡ ਵਿਚ ਪਹਿਲੀ ਵਾਰ ਬਿਜਲੀ ਦੀ ਸਪਲਾਈ ਹੋਈ ਹੈ।ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲੀ ਵਾਰ ਬਿਜਲੀ ਦੇਖੀ ਹੈ ਜਿਸ ਲਈ ਉਹ ਬਹੁਤ ਖੁਸ਼ ਹਨ ਤੇ ਸਰਕਾਰ ਦੇ ਧੰਨਵਾਦੀ ਹਨ।ਉਨ੍ਹਾਂ ਨੇ ਲੈਂਪ ਦਾ ਇਸਤੇਮਾਲ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਸਨ ਤੇ ਹੁਣ ਉਹ ਟੀ.ਵੀ ਲਿਆਉਣਗੇ।