ਨਵੀਂ ਦਿੱਲੀ, 14 ਜੁਲਾਈ – ਕਿਸਾਨਾਂ ਦੇ ਚੋਣਾਂ ਲੜਨ ਦੀ ਵਕਾਲਤ ਕਰਨ ‘ਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ ਤੇ ਚੜੂਨੀ ਨੂੰ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ‘ਤੇ ਜਗ੍ਹਾ ਨਹੀਂ ਮਿਲੇਗੀ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਚੜੂਨੀ ਦੇ ਬਿਆਨਾਂ ਦੀ ਨਿੰਦਾ ਕਰਦੇ ਰਹੇ ਹਨ ਤੇ ਚੜੂਨੀ ਨੂੰ ਅਜਿਹੇ ਬਿਆਨਾਂ ਤੋਂ ਬਚਣ ਲਈ ਕਿਹਾ ਸੀ।