ਫਗਵਾੜਾ, 15 ਜੁਲਾਈ (ਰਮਨਦੀਪ) – ਭਾਰਤੀ ਸਵਿਧਾਨ ਖਿਲਾਫ ਵਰਤੀ ਗਈ ਇਤਰਾਜਯੋਗ ਟਿੱਪਣੀ ਨੂੰ ਲੈ ਕੇ ‘ਆਪ’ ਦੀ ਮਹਿਲਾ ਆਗੂ ਅਤੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਵਿਵਾਦਾ ਵਿੱਚ ਘਿਰ ਗਈ ਹੈ।ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਗੱਠਜੋੜ ਵੱਲੋ ਰੋਸ ਪ੍ਰਦਰਸ਼ਨ ਕਰ ਅਨਮੋਲ ਗਗਨ ਮਾਨ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸ ਦੇ ਤਹਿਤ ਫਗਵਾੜਾ ਵਿਖੇ ਵੀ ਅਕਾਲੀ ਬਸਪਾ ਗਠਜੋੜ ਵੱਲੋ ਰੈਸਟ ਹਾਊਸ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕਰ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ।ਅਕਾਲੀ ਦਲ ਦੇ ਸੀਨੀਅਰ ਨੇਤਾ ਸਰਵਨ ਸਿੰਘ ਕੁਲਾਰ, ਬਸਪਾ ਨੇਤਾ ਮਾਸਟਰ ਹਰਭਜਨ ਸਿੰਘ ਬਲਾਲੋ ਅਤੇ ਰਮੇਸ਼ ਕੋਲ ਨੇ ਕਿਹਾ ਕਿ ਅਨਮੋਲ ਗਗਨ ਮਾਨ ਨੇ ਜੋ ਟਿੱਪਣੀ ਭਾਰਤੀ ਸਵਿਧਾਨ ਦੇ ਖਿਲਾਫ ਕੀਤੀ ਹੈ ਉਸ ਨਾਲ ਸਮੂਹ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜਦੋਂ ਤੱਕ ਪੁਲਿਸ ਅਨਮੋਲ ਗਗਨ ਮਾਨ ਖਿਲਾਫ ਮਾਮਲਾ ਦਰਜ਼ ਕਰਕੇ ਪੁਲਿਸ ਕਾਰਵਾਈ ਨਹੀ ਕਰਦੀ ਉਦੋ ਤੱਕ ਉਨਾਂ ਵੱਲੋ ਸੰਘਰਸ਼ ਜਾਰੀ ਰੱਖਿਆ ਜਾਵੇਗਾ।