ਲਖਨਊ, 15 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਲੋਕ ਸਭਾ ਖੇਤਰ ਵਾਰਾਨਸੀ ਪਹੁੰਚ ਕੇ ਇੱਥੋਂ ਦੇ ਲੋਕਾਂ ਨੂੰ 1500 ਕਰੋੜ ਰੁਪਏ ਦੀ ਸੌਗਾਤ ਦਿੱਤੀ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਨੂੰ ਰੋਕਣ ਅਤੇ ਵੈਕਸੀਨੇਸ਼ਨ ‘ਚ ਯੂ.ਪੀ ਸਰਕਾਰ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।ਯੂ.ਪੀ ‘ਚ ਸਭ ਤੋਂ ਵੱਧ ਟੈਸਟਿੰਗ ਹੋਈ ਹੈ ਤੇ ਸਾਰਿਆ ਨੂੰ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ।ਹਰ ਜ਼ਿਲ੍ਹੇ ‘ਚ ਬੱਚਿਆ ਲਈ ਆਕਸੀਜਨ ਤੇ ਆਈ.ਸੀ.ਯੂ ਜਿਹੀਆ ਸੇਵਾਵਾਂ ਚਾਲੂ ਕਰਨ ਦਾ ਬੀੜਾ ਯੂ.ਪੀ ਸਰਕਾਰ ਨੇ ਚੁੱਕਿਆ ਹੈ ਤੇ ਯੂ.ਪੀ ਸਰਕਾਰ ਨੇ ਕੋਰੋਨਾ ਫੈਲਣ ਤੋਂ ਰੋਕਿਆ ਹੈ।