ਬੰਗਾ, 16 ਜੁਲਾਈ – ਇਟਲੀ ਦੇ ਵੈਨਤੋ ਸੂਬੇ ‘ਚ ਹੋਏ ਸੜਕੀ ਹਾਦਸੇ ਵਿਚ ਇੱਕ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਮਨੋਜ ਕੁਮਾਰ ਮਹਿਮੀ (45 ਸਾਲ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬੰਗਾ ਸਬ ਡਿਵੀਜ਼ਨ ਦੇ ਪਿੰਡ ਰਟੈਂਡਾ ਦਾ ਰਹਿਣ ਵਾਲਾ ਸੀ ਜੋ ਕਿ 20 ਸਾਲ ਪਹਿਲਾਂ ਆਪਣੇ ਉੱਜਵਲ ਭਵਿੱਖ ਲਈ ਇਟਲੀ ਗਿਆ ਸੀ।ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੇ 2 ਬੱਚਿਆ ਨੂੰ ਛੱਡ ਗਿਆ ਹੈ। ਮ੍ਰਿਤਕ ਦਾ ਪਰਿਵਾਰ ਵੀ ਜਲਦ ਇਟਲੀ ਜਾਣ ਵਾਲਾ ਸੀ ਪਰੰਤੂ ਉਡਾਣਾਂ ਬੰਦ ਹੋਣ ਕਾਰਨ ਪਰਿਵਾਰ ਇੱਥੇ ਰੁਕਿਆ ਹੋਇਆ ਸੀ।