ਬਸਪਾ ਨੂੰ ਅਲਵਿਦਾ ਕਹਿ ਕੇ ਐਮ.ਪੀ ਸਿੰਘ ਗੁਰਾਇਆ ਮੁੜ ਤੋਂ ਭਾਜਪਾ ‘ਚ ਸ਼ਾਮਿਲ

ਗੁਰਾਇਆਂ, 16 ਜੁਲਾਈ (ਮਨੀਸ਼ ਕੌਸ਼ਲ) – ਵੱਡੀ ਤੇ ਅੀਹਮ ਖਬਰ ਗੁਰਾਇਆਂ ਤੋਂ ਹੈ ਜਿੱਥੇ ਕਿ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਐਮ.ਪੀ.ਸਿੰਘ ਗੁਰਾਇਆਂ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।ਚੰਡੀਗੜ੍ਹ ਵਿਖੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਮ.ਪੀ ਸਿੰਘ ਗੁਰਾਇਆਂ ਨੂੰ ਪਾਰਟੀ ਦਾ ਸਿਰੋਪਾ ਪਾ ਕੇ ਭਾਜਪਾ ਵਿਚ ਸ਼ਾਮਿਲ ਕੀਤਾ ਤੇ ਪਾਰਟੀ ਵਿਚ ਪੂਰਾ ਮਾਣ ਸਤਕਾਰ ਦੇਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਐਮ.ਪੀ.ਸਿੰਘ ਗੁਰਾਇਆਂ ਪਹਿਲਾ ਬਹੁਜਨ ਸਮਾਜ ਪਾਰਟੀ ਵਿਚ ਰਹਿ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਕਾਂਗਰਸ ਦਾ ਪੱਲਾ ਫੜਿਆ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਿਲ ਹੋਏ ਤੇ ਫਿਰ ਭਾਜਪਾ ਨੂੰ ਛੱਡ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ ਸਨ। ਹੁਣ ਉਨ੍ਹਾਂ ਨੇ ਮੁੜ ਤੋਂ ਭਾਜਪਾ ਦਾ ਪੱਲਾ ਫੜ ਲਿਆ ਹੈ।

Leave a Reply

Your email address will not be published. Required fields are marked *