ਨਵੀਂ ਦਿੱਲੀ, 19 ਜੁਲਾਈ – ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੂਰੂ ਹੋਣ ਜਾ ਰਿਹਾ ਹੈ। ਵਿਰੋਧੀ ਧਿਰ ਕਿਸਾਨ ਅੰਦੋਲਨ, ਕੋਰੋਨਾ ਸੰਕਟ ਅਤੇ ਮਹਿੰਗਾਈ ਆਦਿ ਮੁੱਦਿਆ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਹੈ। ਕੇਂਦਰੀ ਮੰਤਰੀ ਮੰਡਲ ‘ਚ ਹੋਏ ਬਦਲਾਅ ਕਾਰਨ ਕਈ ਨਵੇਂ ਚਿਹਰੇ ਮੰਤਰੀ ਮੰਡਲ ‘ਚ ਸ਼ਾਮਿਲ ਕੀਤੇ ਗਏ ਹਨ ਜਦਕਿ ਕਈ ਮੰਤਰੀਆਂ ਦੀ ਜ਼ਿੰਮੇਵਾਰੀ ਬਦਲੀ ਗਈ ਹੈ। ਇਸ ਕਰਕੇ ਨਵੇਂ ਮੰਤਰੀਆਂ ਨੂੰ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣਾ ਚੁਣੌਤੀ ਹੋਵੇਗੀ।