ਟੋਰਾਂਟੋ, 20 ਜੁਲਾਈ – ਕੈਨਡਾ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਪਰ 21 ਅਗਸਤ ਤੱਕ ਪਾਬੰਦੀ ਲਗਾ ਦਿੱਤੀ ਹੈ। ਪਹਿਲਾਂ ਇਹ ਪਾਬੰਦੀ 21 ਜੁਲਾਈ ਤੱਕ ਸੀ ਜੋ ਕਿ ਹੁਣ ਵਧਾ ਕੇ 21 ਅਗਸਤ ਤੱਕ ਕਰ ਦਿੱਤੀ ਗਈ ਹੈ।ਕੋਰੋਨਾ ਵਾਇਰਸ ਅਤੇ ਡੈਲਟਾ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਚੌਥੀ ਵਾਰ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਪਰ ਪਾਬੰਦੀ ਵਧਾਈ ਗਈ ਹੈ। ਇਹ ਐਲਾਨ ਕੈਨੇਡਾ ਸਰਕਾਰ ਨੇ ਕੀਤਾ।