ਨਵੀਂ ਦਿੱਲੀ 20 ਜੁਲਾਈ – ਕੋਵਿਡ-19 ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਮੀਟਿੰਗ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਈਕਾਟ ਕਰੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਲਈ ਮੀਟਿੰਗ ਬੁਲਾਉਣ ਤੋਂ ਬਾਅਦ ਹੀ ਅਕਾਲੀ ਦਲ ਕੋਵਿਡ ਸਬੰਧੀ ਮੀਟਿੰਗ ਵਿਚ ਹਿੱਸਾ ਜਾਵੇਗਾ।