ਸਿੱਧੂ ਨੂੰ ਨਹੀਂ ਬਲਕਿ ਮੁੱਖ ਮੰਤਰੀ ਨੂੰ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਮਾਫੀ – ਪਰਗਟ ਸਿੰਘ

ਅੰਮ੍ਰਿਤਸਰ, 21 ਜੁਲਾਈ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੁਆਰਾ ਉਨ੍ਹਾਂ ਖਿਲਾਫ ਕੀਤੇ ਟਵੀਟਾਂ ਲਈ ਮਾਫੀ ਮੰਗਣ ਦਾ ਕਹਿਣ ‘ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਤੋਂ ਮਾਫੀ ਕਿਉਂ ਮੰਗਣ? ਇਹ ਕੋਈ public issue ਨਹੀਂ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਈ ਮੁੱਦੇ ਹਲ ਨਹੀਂ ਕੀਤੇ ਹਨ ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।ਪਰਗਟ ਸਿੰਘ ਨਵਜੋਤ ਸਿੱਧੂ ਦੁਆਰਾ ਕਾਂਗਰਸ ਦੇ ਵਿਧਾਇਕਾਂ ਨੂੰ breakfast ਲਈ ਦਿੱਤੇ ਗਏ ਸੱਦੇ ‘ਤੇ ਅੰਮ੍ਰਿਤਸਰ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *