ਨਵੀਂ ਦਿੱਲੀ, 22 ਜੁਲਾਈ – ਕਿਸਾਨ ਵਿਰੋਧੀ 3 ਕਾਲੇ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਤਹਿਤ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨਾਂ ਵੱਲੋਂ ਅੱਜ ਤੋਂ ਕਿਸਾਨ ਸੰਸਦ ਚਲਾਈ ਜਾਵੇਗੀ। ਇਸ ਕਿਸਾਨ ਸੰਸਦ ਵਿਚ ਹਰ ਰੋਜ਼ 200 ਕਿਸਾਨ ਹਿੱਸਾ ਲੈਣਗੇ ਜਿਸ ਲਈ ਦਿੱਲੀ ਦੇ ਉਪਰਾਜਪਾਲ ਵੱਲੋਂ 9 ਅਗਸਤ ਤੱਕ ਮਨਜ਼ੂਰੀ ਦਿੱਤੀ ਗਈ ਹੈ।