ਨਵੀਂ ਦਿੱਲੀ, 22 ਜੁਲਾਈ – ਪਿਛਲੇ ਤਕਰੀਬਨ 8 ਮਹੀਨਿਆ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਸ਼ੁਰੂ ਕਰ ਦਿੱਤੀ ਹੈ। ਹਨਨ ਮੁੱਲਾ ਨੂੰ ਕਿਸਾਨ ਸੰਸਦ ਦਾ ਸਪੀਕਰ ਤੇ ਮਨਜੀਤ ਸਿੰਘ ਨੂੰ ਡਿਪਟੀ ਸਪੀਕਰ ਬਣਾਇਆ ਗਿਆ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੱਸਿਆ ਕਿ ਕਿਸਾਨ ਸੰਸਦ ਸ਼ਾਮ 4 ਵਜੇ ਤੱਕ ਚੱਲੇਗੀ। ਉਨ੍ਹਾਂ ਦਿੱਲੀ ਪੁਲਿਸ ਉੱਪਰ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਕਿਸਾਨਾਂ ਨੂੰ ਦੋ ਢਾਈ ਘੰਟੇ ਘੁਮਾਉਂਦੀ ਰਹੀ ਤੇ ਪੁਲਿਸ ਨੇ ਹੀ ਕਿਸਾਨਾਂ ਨੂੰ ਜੰਤਰ ਮੰਤਰ ਪਹੁੰਚਾਉਣ ਵਿਚ ਦੇਰ ਕਰ ਦਿੱਤੀ।