ਸ੍ਰੀਨਗਰ, 23 ਜੁਲਾਈ – ਜੰਮੂ ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ 2 ਅੱਤਵਾਦੀ ਢੇਰ ਹੋ ਗਏ। ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਸਨ। ਆਈ.ਜੀ.ਪੀ ਕਸ਼ਮੀਰ ਵਿਜੇ ਕੁਮਾਰ ਨੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚੋਂ ਇੱਕ ਅੱਤਵਾਦੀ ਫਿਆਜ਼ਵਰ ਕਈ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਉੱਪਰ ਹਮਲੇ ਅਤੇ ਹੱਤਿਆਵਾਂ ਵਿਚ ਸ਼ਾਮਿਲ ਸੀ।