ਚੰਡੀਗੜ੍ਹ, 23 ਜੁਲਾਈ – ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਤਾਜਪੋਸ਼ੀ ਸੰਭਾਲਣ ਤੋਂ ਬਾਅਦ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਉਨ੍ਹਾਂ ਦੀ ਪੱਗ ਦਾ ਲੜ ਹੈ ਤੇ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ।ਪੰਜਾਬ ਕਾਂਗਰਸ ਦੇ ਸਾਰੇ ਵਰਕਰ ਅੱਜ ਪ੍ਰਧਾਨ ਬਣੇ ਹਨ।ਉਨ੍ਹਾਂ ਕਿਹਾ ਕਿ ਮਸਲਾ ਪ੍ਰਧਾਨਗੀ ਦਾ ਨਹੀਂ ਬਲਕਿ ਮਸਲਾ ਗੁਰੂ ਦਾ ਹੈ, ਕਿਸਾਨਾਂ ਦਾ ਹੈ, ਰੁਜ਼ਗਾਰ ਦਾ ਹੈ ਤੇ ਇਨਸਾਫ ਦਾ ਹੈ।ਪੰਜਾਬ ਬੇਅਦਬੀ ਮਾਮਲੇ ਦਾ ਇਨਸਾਫ ਚਾਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸੰਘਰਸ਼ ਪਵਿੱਤਰ ਹੈ, ਜਿਸ ਤੋਂ ਸੇਧ ਲਈ ਜਾਵੇ।ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸੰਘਰਸ਼ ਕਰ ਰਹੇ ਸਿਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ।