ਨਵੀਂ ਦਿੱਲੀ, 23 ਜੁਲਾਈ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ 5 ਮੈਂਬਰੀ ਜਥੇ ਦਰਸ਼ਨ ਸਿੰਘ ਪੰਡੋਰੀ ਗੋਲਾ,ਨਿਸ਼ਾਨ ਸਿੰਘ,ਨਰਿੰਦਰ ਸਿੰਘ ਸੇਰੋਂ,ਸਤਨਾਮ ਸਿੰਘ ਹਰੀਕੇ ਤੇ ਮਲਕੀਤ ਸਿੰਘ ਉਸਮਾ ਆਦਿ ਵੱਲੋ ਜੰਤਰ ਮੰਤਰ ਪਹੁੰਚ ਕੇ ਸੰਸਦ ਦੀ ਕਾਰਵਾਈ ਚਲਾਉਣ ਲਈ ਸੁਖਵਿੰਦਰ ਸਿੰਘ ਦੁੱਗਲ ਵਾਲਾ ਨੂੰ ਸਪੀਕਰ ਨਿਯੁਕਤ ਕੀਤਾ ਗਿਆ।ਜਿਸ ਵਿੱਚ ਐਮ.ਪੀ. ਮੀਨਾਕਸ਼ੀ ਲੇਖੀ ਦੇ ਕਿਸਾਨਾਂ ਨੂੰ ਮਵਾਲੀ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਪ੍ਰਮੁੱਖ ਏਜੰਡੇ ਵੱਲੋ ਖੇਤੀ ਸੈਕਟਰ ‘ਤੇ ਕਾਰਪੋਰੇਟ ਘਰਾਣਿਆ ਦੇ ਕਬਜੇ ਕਰਕੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕੀਤੀ ਗਈ। ਸਾਰੇ ਕਿਸਾਨ ਸਾਥੀਆ ਉਸ ਗੱਲ ਦੀ ਚਿੰਤਾ ਜਤਾਈ ਕਿ ਖੁੱਲੀ ਮੰਡੀ ਵਿੱਚ ਭਾਰਤ ਦਾ ਪੰਜ ਏਕੜ ਤੋ ਘੱਟ ਵਾਲਾ ਕਿਸਾਨ ਟਿਕ ਨਹੀਂ ਸਕੇਗਾ।ਉਸਨੂੰ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਨਹੀਂ ਹੋਵੇਗਾ।ਜਿਸ ਕਰਕੇ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ ਅਤਿ ਜਰੂਰੀ ਹੈ ਤਾਂ ਜੋ ਫਸਲ ਦਾ ਮੁੱਲ ਮਿਲਣਾ ਤੈਅ ਹੋਵੇ।ਅੱਜ ਸਿੰਘੁ ਬਾਰਡਰ ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਕਿਸਾਨ ਸੰਸਦ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਮੋਰਚੇ ਵਿਚ ਲੋਕਾਂ ਦੀ ਆਮਦ ਲਗਾਤਾਰ ਵੱਧ ਰਹੀ ਹੈ।ਇਸ ਮੌਕੇ ਫਤਹਿ ਸਿੰਘ ਪਿੱਦੀ,ਮੇਹਰ ਸਿੰਘ ਤਲਵੰਡੀ,ਰੇਸ਼ਮ ਸਿੰਘ ਘੁਰਕ ਵਿੰਡ,ਹਰਜਿੰਦਰ ਸਿੰਘ ਚੰਬਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਗੁਰਭੇਜ ਸਿੰਘ ਧਾਰੀਵਾਲ,ਨਿਰੰਜਨ ਸਿੰਘ ਬਗਰਾੜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।