ਸੋਨੂੰ ਸੂਦ ਤੋਂ ਬਾਅਦ ਮੋਗਾ ਬੱਸ ਹਾਦਸੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੀ ਵੱਡਾ ਐਲਾਨ

ਚੰਡੀਗੜ੍ਹ, 23 ਜੁਲਾਈ – ਮੋਗਾ ਦੇ ਪਿੰਡ ਲੁਹਾਰਾਂ ਕੋਲ ਹੋਏ ਬੱਸ ਹਾਦਸੇ ਨੂੰ ਲੈ ਕੇ ਫਿਲਮੀ ਅਦਾਕਾਰ ਸੋਨੂੰ ਸੂਦ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਬੱਸ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਨੂੰ 5-5 ਲੱਖ ਤੇ ਗੰਭੀਰ ਜਖਮੀਂਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ ਮਾਮੂਲੀ ਰੂਪ ‘ਚ ਜਖਮੀਂਆਂ ਦਾ ਇਲਾਜ਼ ਮੁਫਤ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਇਕ ਸਹਾਇਤਾ ਦੇਣ ਦੀ ਹਿਦਾਇਤ ਕੀਤੀ ਗਈ ਹੈ।

Leave a Reply

Your email address will not be published. Required fields are marked *