ਮੁੰਬਈ, 24 ਜੁਲਾਈ – ਮਹਾਂਰਾਸ਼ਟਰ ਵਿਖੇ ਪਿਛਲੇ 2 ਦਿਨਾਂ ਦੌਰਾਨ ਬਰਸਾਤ ਕਹਿਰ ਬਣ ਕੇ ਟੁੱਟੀ ਹੈ। ਭਾਰੀ ਬਰਸਾਤ ਦੇ ਚੱਲਦਿਆ ਆਏ ਹੜਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 136 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਮਹਾਂਰਾਸ਼ਟਰ ਦੇ ਕੈਬਨਿਟ ਮੰਤਰੀ ਏਕਨਾਥ ਸਿੰਦੇ ਨੇ ਪ੍ਰਭਾਵਿਤ ਇਲਾਕਿਆ ਦਾ ਦੌਰਾ ਕੀਤਾ। ਮਹਾਂਰਾਸ਼ਟਰ ਦੇ ਕਈ ਇਲਾਕਿਆ ਵਿਚ ਭਾਰੀ ਬਰਸਾਤ ਨੇ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜਿਆ ਹੈ।