ਲਖਨਊ, 28 ਜੁਲਾਈ – ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਖੇ ਟਰੱਕ ਵੱਲੋਂ ਖੜੀ ਡਬਲ ਡੈਕਰ ਬੱਸ ਨੂੰ ਟੱਕਰ ਮਾਰੇ ਜਾਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਜਖਮੀਂ ਹੋ ਗਏ। ਜਿਸ ਸਮੇਂ ਹਾਦਸਾ ਹੋਇਆ ਬੱਸ ਖਰਾਬ ਹੋਣ ਕਾਰਨ ਮਜ਼ਦੂਰ ਬੱਸ ਵਿਚ ਸੌ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜਖਮੀਂਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।