ਚੰਡੀਗੜ੍ਹ, 30 ਜੁਲਾਈ – RURAL INFRASTRUCTURE DEVELOPMENT FUND ਅਧੀਨ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ (NABARD) ਦੇ ਨਾਲ ਪ੍ਰੋਜੈਕਟਾਂ ਤਹਿਤ ਫ਼ਿਰੋਜ਼ਪੁਰ, ਫਾਜ਼ਿਲਕਾ,ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲਿ੍ਆਂ ਦੇ 700 ਪਿੰਡਾਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾਵੇਗੀ। 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ ਮਨਜ਼ੂਰ ਕੀਤੇ ਗਏ 700 ਪਿੰਡਾਂ ਦੇ 13 ਲੱਖ ਦੇ ਕਰੀਬ ਲੋਕਾਂ ਨੂੰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 70 ਲੀਟਰ ਪੀਣ ਯੋਗ ਪਾਣੀ ਦੀ ਪ੍ਰਤੀ ਦਿਨ ਸਪਲਾਈ ਕੀਤੀ ਜਾਵੇਗੀ।