ਚੰਡੀਗੜ੍ਹ, 30 ਜੁਲਾਈ – ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਭਾਰਤੀ ਹਾਕੀ ਟੀਮ ‘ਚ ਸ਼ਾਮਿਲ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਖੇਡ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਜੇਕਰ ਗੋਲਡ ਮੈਡਲ ਜਿੱਤਦੀ ਹੈ ਤਾਂ ਟੀਮ ਵਿਚ ਸ਼ਾਮਿਲ ਪੰਜਾਬ ਦੇ ਖਿਡਾਰੀਆਂ ਨੂੰ ਵਿਅਕਤੀਗਤ ਰੂਪ ‘ਚ 2,25 ਕਰੋੜ ਰੁਪਏ ਮਿਲਣਗੇ।