ਟੋਕੀਓ, 31 ਜੁਲਾਈ – ਟੋਕੀਓ ਉਲੰਪਿਕਸ ਦੇ ਪੂਲ ਏ ਦੇ ਹਾਕੀ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਸਾਊਥ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ। ਭਾਰਤ ਵੱਲੋਂ ਫਾਰਵਰਡ ਖਿਡਾਰਨ ਵੰਦਨਾ ਕਟਾਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਗੋਲ ਕੀਤੇ। ਇਸ ਜਿੱਤ ਨਾਲ ਭਾਰਤੀ ਟੀਮ ਦੀਆਂ ਕੁਆਟਰਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ।