ਐੱਸ.ਏ.ਐੱਸ ਨਗਰ, 31 ਜੁਲਾਈ – ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਆਨਲਾਈਨ ਤਬਾਦਲਾ ਨੀਤੀ ਦੇ ਤਹਿਤ ਸੈਸ਼ਨ 2021-22 ਦੇ ਤੀਜੇ ਗੇੜ ਵਿਚ 4313 ਅਧਿਆਪਕਾਂ ਦੇ ਆਨਲਾਈਨ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੈ ਦੇਖਰੇਖ ਵਿਚ ਤਿਆਰ ਕੀਤੀ ਤਬਾਦਲਾ ਨੀਤੀ ਸਬੰਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਛੋਟ ਦਿੱਤੀਆਂ ਗਈਆਂ ਕੈਟਗਰੀ ਵਿਚ 93 ਅਧਿਆਪਕਾਂ ਦੇ ਤਬਾਦਲੇ ਹੋਏ ਹਨ।