ਨਵੀਂ ਦਿੱਲੀ, 31 ਜੁਲਾਈ – ਬਸਪਾ, ਐਨ.ਸੀ.ਪੀ ਅਤੇ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰਾਂ ਦਾ ਵਫਦ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ। ਇਸ ਮੌਕੇ ਹਰਮਿਸਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਵੱਖ ਵੱਖ ਮੁੱਦੇ ਉਠਾਉਣ ਲਈ ਕਾਂਗਰਸ, ਟੀ.ਐਮ.ਸੀ ਅਤੇ ਡੀ.ਐਮ.ਕੇ ਦੇ ਨੇਤਾਵਾਂ ਨਾਲ ਸੰਪਰਕ ਕੀਤਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਪਾਰਟੀਆਂ ਦਾ ਕੋਈ ਮੈਂਬਰ ਨਹੀਂ ਆਇਆ।ਜਦ ਤੱਕ ਵਿਰੋਧੀ ਧਿਰ ਇੱਕਜੁਟ ਨਹੀਂ ਹੁੰਦਾ ਕੇਂਦਰ ਸਰਕਾਰ ਨੂੰ ਫਾਇਦ ਹੁੰਦਾ ਰਹੇਗਾ।