ਫਗਵਾੜਾ, (ਰਮਨਦੀਪ):-ਫਗਵਾੜਾ ਵਿਖੇ ਦੇਰ ਸ਼ਾਮ ਇਕ ਵਿਆਹ ਸਮਾਗਮ ਦੋਰਾਨ ਦੋ ਧਿਰਾਂ ਵਿਚਕਾਰ ਹੋਏ ਲੜਾਈ ਝਗੜੇ ਦੌਰਾਨ ਚਲੀ ਗੋਲੀ ਨਾਲ ਦੋ ਵਿਅਕਤੀ ਜਖਮੀ ਹੋ ਗਏ।ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਅਰੁਣ ਜੇਤਲੀ ਨੇ ਦੱਸਿਆ ਕਿ ਦੇਰ ਸ਼ਾਮ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ।ਜਿਨ੍ਹਾਂ ਵਿਚੋਂ ਬਲਵਿੰਦਰ ਸਿੰਘ ਨਾਮ ਦੇ ਨੋਜਵਾਨ ਦੇ ਹੱਥ ਤੇ ਸਟ ਸੀ ਜਦਕਿ ਉਸਦਾ ਸਾਥੀ ਬਲਵੀਰ ਸਿੰਘ ਜਿਸਦੇ ਕਿ ਪਿੱਠ ਤੇ ਗੋਲੀ ਲੱਗੀ ਹੋਈ ਸੀ।ਉਹਨਾਂ ਦੱਸਿਆ ਕਿ ਦੋਵਾਂ ਜਖਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਦ ਇਲਾਜ ਲਈ ਵਡੇ ਹਸਪਤਾਲ ਵਿਖੇ ਰੈਫਰ ਕਰ ਦਿਤਾ ਗਿਆ ਹੈ।ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਅਤੇ ਡੀ. ਐਸ. ਪੀ ਪਰਮਜੀਤ ਸਿੰਘ ਭਾਰੀ ਪੁਲਿਸ ਸਮੇਤ ਹਸਪਤਾਲ ਪਹੁੰਚੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ. ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸਥਾਨਕ ਪੈਲੇਸ ਵਿਖੇ ਵਿਆਹ ਸਮਾਗਮ ਸੀ ਜਿਥੇ ਕਿ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਚਲੀ ਗੋਲੀ ਵਿਚ ਦੋ ਨੌਜਵਾਨ ਜਖਮੀ ਹੋਏ ਹਨ।ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।