ਚੋਰਾਂ ਨੇ ਐਨ.ਆਰ.ਆਈ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, ਲੱਖਾ ਰੁਪਏ ਦੇ ਸਾਮਾਨ ‘ਤੇ ਕੀਤੇ ਹੱਥ ਸਾਫ

ਫਗਵਾੜਾ, 3 ਅਗਸਤ (ਐਮ.ਐੱਸ.ਰਾਜਾ) – ਫਗਵਾੜਾ ਦੇ ਬਾਬਾ ਗਧੀਆ ਇਲਾਕੇ ਵਿੱਚ ਚੋਰੀ ਦੀਆਂ ਵੱਧ ਰਹੀਆ ਵਾਰਦਾਤਾਂ ਨੇ ਇਲਾਕਾ ਵਾਸੀਆਂ ਦੀ ਨੀਂਦ ਉਡਾ ਕੇ ਰੱਖੀ ਹੋਈ ਹੈ ਤੇ ਚੋਰ ਬਿਨਾਂ ਕਿਸੇ ਖੌਫ ਤੋਂ ਇਨਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੇ ਇਰਾਦੇ ਹੋਰ ਵੀ ਮਜਬੂਤ ਕਰ ਰਹੇ ਹਨ।ਚੋਰਾਂ ਨੇ ਇਸ ਵਾਰ ਨਿਸ਼ਾਨਾ ਬਣਾਇਆ ਬਾਬਾ ਗਧੀਆ ਵਿਖੇ ਸਥਿਤ ਇੱਕ ਐੱਨ.ਆਰ.ਆਈ ਦੀ ਕੋਠੀ ਨੂੰ ਜਿੱਥੋ ਕਿ ਚੋਰ ਲੱਖਾ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਸਬੰਧੀ ਗੱਲਬਾਤ ਕਰਦਿਆ ਧਰਮ ਸਿੰਘ ਬਸਰਾ ਦੇ ਭਾਣਜੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਕੋਠੀ ਦੀ ਦੇਖਭਾਲ ਕਰਦਾ ਹੈ ਤੇ ਸ਼ਨੀਵਾਰ ਨੂੰ ਉਹ ਆਪਣੇ ਪਿੰਡ ਮਾਨਾਵਾਲੀ ਵਿਖੇ ਚਲਾ ਗਿਆ ਸੀ।ਸੋਮਵਾਰ ਨੂੰ ਜਦੋਂ ਉਹ ਵਾਪਿਸ ਆਇਆ ਤਾਂ ਦੇਖਿਆ ਕਿ ਚੋਰ ਉਸ ਦੇ ਕਮਰੇ ਵਾਲੀ ਖਿੜਕੀ ਦੀ ਗਰਿੱਲ ਪੱਟ ਕੇ ਇੱਕ ਲੈਪਟਾਪ ਜਿਸ ਵਿੱਚ ਸਾਰਾ ਡਾਟਾ ਅਤੇ ਉਸ ਦੇ ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟ ਸਨ ਦੇ ਨਾਲ ਨਾਲ ਇੱਕ ਮੋਬਾਇਲ ਫੋਨ ਅਤੇ ਸਾਰੇ ਹੀ ਬਾਥਰੂਮਾਂ ਅਤੇ ਕਿਚਨ ਦੀਆਂ ਟੂਟੀਆ ਲਾ ਕੇ ਫਰਾਰ ਹੋ ਚੁੱਕੇ ਸਨ ਜਿਸ ਕਾਰਨ ਉਨਾਂ ਦਾ ਡੇਢ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ।

Leave a Reply

Your email address will not be published. Required fields are marked *