ਜਲੰਧਰ, 4 ਅਗਸਤ – ਪਨਬਸ, ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੀ ਜਲੰਧਰ ਦਾ ਬਸ ਸਟੈਂਡ 4 ਘੰਟਿਆਂ ਲਈ ਬੰਦ ਕਰ ਦਿੱਤਾ। ਧਰਨਾ ਦਿੰਦੇ ਹੋਏ ਯੂਨੀਅਨ ਦੇ ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ 15 ਅਗਸਤ ਨੂੰ ਮੁੱਖ ਮੰਤਰੀ ਜਿੱਥੇ ਵੀ ਝੰਡਾ ਫਹਿਰਾਉਣ ਜਾਣਗੇ, ਉਨ੍ਹਾਂ ਦਾ ਘੇਰਾਓ ਕਰਨਗੇ।