ਨਵੀਂ ਦਿੱਲੀ, 4 ਅਗਸਤ – ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ Reserve Bank of India (RBI) ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਰਿਜ਼ਰਵ ਬੈਂਕ ਦੇ ਨਾਂਅ ਜਾਂ ਲੋਗੋ ਦੀ ਵਰਤੋਂ ਕਰਕੇ ਕੁੱਝ ਲੋਕ ਪੁਰਾਣੇ ਨੋਟਾਂ ਜਾਂ ਸਿੱਕਿਆ ਦੀ ਖਰੀਦ ਅਤੇ ਵੇਚ ਨਾਲ ਜੁੜੇ ਲੈਣ ਦੇਣ ਵਿਚ ਲੋਕਾਂ ਤੋਂ ਕਮਿਸ਼ਨ ਜਾਂ ਟੈਕਸ ਮੰਗ ਰਹੇ ਹਨ। ਰਿਜ਼ਰਵ ਬੈਂਕ ਅਨੁਸਾਰ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ।