ਫਗਵਾੜਾ, 4 ਅਗਸਤ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮਾਨਸੂਨ ਸੀਜਨ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਐਨ ਜੀ.ਡੀ ਗਰਗ ਵਲੋਂ ਫਗਵਾੜਾ ਦੇ ਸੁਖਜੀਤ ਮੈਗਾ ਫੂਡ ਪਾਰਕ ਵਿਖੇ ਪੌਦਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।ਉਨਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿੱਮ, ਧਰੇਕ,ਜਾਮੁਨ,ਅਰਜੁਨ,ਟਾਹਲੀ,ਕਿਚਨਾਰ ਆਦਿ ਦੇ 2500 ਪੌਦੇ ਲਗਾਏ ਜਾਣ ਦੀ ਟੀਚਾ ਮਿੱਥਿਆ ਗਿਆ ਹੈ।ਉਨਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ.ਆਦੇਸ਼ ਪਾਲ ਵਿੱਗ ਅਤੇ ਮੈਬਰ ਸਕੱਤਰ ਸ੍ਰੀ ਕਰੁਨੇਸ਼ ਗਰਗ ਵਲੋਂ ਸਮੂਹ ਖੇਤਰੀ ਦਫਤਰਾਂ ਨੂੰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਗ੍ਰੀਨ ਕਵਰ ਨੂੰ ਵਧਾਇਆ ਜਾ ਸਕੇ। ਉਨਾਂ ਦੱਸਿਆ ਕਿ ਇਹ ਮੁਹਿੰਮ 15 ਅਗਸਤ ਤੱਕ ਜਾਰੀ ਰਹੇਗੀ।ਇਸ ਮੌਕੇ ਸੁਖਜੀਤ ਸਟਾਰਚ ਤੋਂ ਭਵਦੀਪ ਸਰਦਾਨਾ,ਇੰਜ.ਤਜਿੰਦਰ ਕੁਮਾਰ,ਇੰਜ.ਵਚਨਪਾਲ ਸਿੰਘ ਆਦਿ ਹਾਜ਼ਰ ਸਨ।