ਫਗਵਾੜਾ, 4 ਅਗਸਤ (ਰਮਨਦੀਪ) :- ਬੀਤੀ ਰਾਤ ਕੁੱਝ ਨੌਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਗਵਾੜਾ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਕੱੁਟਮਾਰ ਦਾ ਸ਼ਿਕਾਰ ਪੁਲਿਸ ਅਧਿਕਾਰੀ ਗੁਰਚਰਨ ਸਿੰਘ ਜੋ ਕਿ ਮੇਹਟੀਆਣਾ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਕਮਿਸ਼ਨਰਏਟ ਵਿੱਚ ਤੈਨਾਤ ਹੈ ਜਦ ਕਿ ਇਸ ਤੋ ਪਹਿਲਾ ਉਹ ਫਗਵਾੜਾ ਵਿਖੇ ਆਪਣੀ ਡਿਊਟੀ ਨਿਭਾ ਚੱੁਕਾ ਹੈ। ਇਸ ਸਬੰਧੀ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਰਾਤ ਸਮੇਂ ਕੁੱਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਕਿਸੇ ਨਾਲ ਝਗੜਾ ਕਰ ਰਹੇ ਸਨ ਜਿਨ੍ਹਾਂ ਨੇ ਝਗੜੇ ਦੌਰਾਨ ਹੀ ਏ.ਐੱਸ.ਆਈ ਨਾਲ ਬਦਤਮੀਜ਼ੀ ਕੀਤੀ ਤੇ ਉਸ ਉੱਪਰ ਹੱਥ ਚੁੱਕਿਆ।ਇਸ ਉੱਪਰ ਕਾਰਵਾਈ ਕਰਦੇ ਹੋਏ ਪੁਲਿਸ ਨੇ ਬਾਈਨੇਮ 5 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਵੀਡੀਓ ਵਿਚ ਦਿਖਾਈ ਦੇਣ ਵਾਲੇ ਹੋਰ ਨੌਜਵਾਨ ਤਮਾਸ਼ਬੀਨ ਹਨ ਜਾ ਏ.ਐੱਸ.ਆਈ ਨਾਲ ਕੁੱਟਮਾਰ ਕਰ ਰਹੇ ਹਨ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।