ਨਵੀ ਦਿੱਲੀ, 5 ਅਗਸਤ – ਦਿੱਲੀ ਦੇ ਵਕੀਲ ਵਿਨੀਤ ਜਿੰਦਲ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ 9 ਸਾਲਾਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨਾਲ ਆਪਣੀ ਤਸਵੀਰ ਸਾਂਝੀ ਕਰਨ ‘ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਕੀਲ ਵਿਨੀਤ ਜਿੰਦਲ ਨੇ ਕਿਹਾ ਕਿ ਪਹਿਲੇ ਟਵੀਟ ਵਿਚ ਉਸ ਨੇ ਕਿਹਾ ਸੀ ਕਿ ਐੱਫ.ਆਈ ਦਰਜ ਨਹੀਂ ਹੋਈ, ਉਹ ਗਲਤ ਹੈ ਜਿਸ ਦਾ ਉਸ ਨੂੰ ਖੇਦ ਹੈ। ਐਫ.ਆਈ.ਆਰ ਦਰਜ ਹੋ ਗਈ ਹੈ। 9 ਸਾਲਾਂ ਲੜਕੀ ਦੀ ਕਥਿਤ ਤੌਰ ‘ਤੇ ਬਲਾਤਕਾਰ ਤੋਂ ਬਾਅਦ ਹੱਤਿਆ ਹੋ ਗਈ ਸੀ।