ਫਗਵਾੜਾ – ਪੁਲਿਸ ਦੇ ਸੇਫ ਸਿਟੀ ਪ੍ਰੋਜੈਕਟ ਨੂੰ ਚੋਰਾਂ ਦਾ ਚੈਲੰਜ

ਫਗਵਾੜਾ, 5 ਅਗਸਤ (ਰਮਨਦੀਪ) – ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚੋਰ ਫਗਵਾੜਾ ਇਲਾਕੇ ‘ਚ ਅਲੱਗ ਅਲੱਗ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਗਏ। ਚੋਰਾਂ ਨੇ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਥਾਣਾ ਸਿਟੀ ਦੇ ਬਿਲਕੁੱਲ ਸਾਹਮਣੇ ਸਥਿਤ ਸ਼੍ਰੀ ਕਿਰਪਾ ਦੇ ਸ਼ੂ ਰੂਮ ਵਿਖੇ ਜਿੱਥੋ ਕਿ ਚੋਰ ਹਜਾਰਾਂ ਰੁਪਏ ਦੀ ਨਗਦੀ ‘ਤੇ ਹੱਥ ਸਾਫ ਕਰ ਕੇ ਫਰਾਰ ਹੋ ਗਏ। ਸ਼ੋ ਰੂਮ ਦੇ ਕੰਮ ਕਰਨ ਵਾਲੀ ਲੜਕੀ ਅਮਨ ਕੁਮਾਰੀ ਨੇ ਦੱਸਿਆ ਕਿ ਉਸ ਨੂੰ ਉਸ ਦੇ ਮਾਲਿਕਾ ਦਾ ਫੋਨ ਆਇਆ ਸੀ ਕਿ ਦੁਕਾਨ ‘ਤੇ ਜਾ ਦੇਖ ਚੋਰੀ ਹੋ ਗਈ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਤੇ ਆਈ ਤਾਂ ਦੇਖਿਆ ਕਿ ਚੋਰ ਦੁਕਾਨ ਅੰਦਰੋਂ ਲਗਭਗ 20 ਹਜਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਚੁੱਕੇ ਸਨ।ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਕੁੱਝ ਕੁ ਨਗਦੀ ‘ਤੇ ਹੀ ਹੱਥ ਸਾਫ ਕੀਤੇ ਜਦ ਕਿ ਕੁੱਝ ਕੁ ਨਗਦੀ ਉਥੇ ਹੀ ਪਈ ਰਹਿਣ ਦਿੱਤੀ। ਇਸ ਤੋਂਇਲਾਵਾ ਚੋਰਾਂ ਨੇ ਕਿਸੇ ਹੋਰ ਚੀਜ਼ ਨੂੰ ਹੱਥ ਤੱਕ ਨਹੀ ਲਾਇਆ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦੁਕਾਨ ਦੇ ਨਾਲ ਦੀ ਇੱਕ ਹੋਰ ਦੁਕਾਨ ‘ਤੇ ਮੌਜੂਦ ਸੁਰੱਖਿਆ ਗਾਰਡ ਨੁੂੰ ਚੋਰ ਪਿਸਤੋਲ ਵੀ ਦਿਖਾ ਕੇ ਗਏ ਜਿਸ ਦਾ ਖੁਲਾਸਾ ਖੁਦ ਸੁਰੱਖਿਆ ਗਾਰਡ ਨੇ ਕੀਤਾ।ਉਕਤ ਸਾਰੀ ਵਾਰਦਾਤ ਨਜਦੀਕ ਦੀ ਦੁਕਾਨ ਤੇ ਲੱਗੇ ਕੈਮਰੇ ਵਿੱਚ ਵੀ ਕੈਦ ਹੋ ਗਈ।ਇਸੇ ਤਰਾਂ ਚੋਰਾਂ ਵੱਲੋਂ ਖੇੜਾ ਰੋਡ ਫਗਵਾੜਾ ‘ਤੇ ਸਥਿਤ ਬਲੈਸਿੰਗ ਨਾਂ ਦੀ ਦੁਕਾਨ ਦੇ ਸ਼ਟਰ ਤੋੜਣ ਦੀ ਵੀ ਅਸਫਲ ਕੋਸ਼ਿਸ਼ ਕਰਨ ਦੀ ਸੁਚਨਾਂ ਮਿਲੀ ਹੈ। ਦੁਕਾਨ ਦੇ ਮਾਲਿਕਾਂ ਮੁਤਾਬਿਕ ਜਦੋਂ ਉਹ ਸਵੇਰੇ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਉਨਾਂ ਦੀ ਦੁਕਾਨ ਦਾ ਸ਼ਟਰ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸਫਲ ਨਹੀ ਹੋ ਸਕੇ। ਇਸ ਤੋਂ ਇਲਾਵਾ ਖੇੜਾ ਰੋਡ ਫਗਵਾੜਾ ‘ਤੇ ਹੀ ਸਥਿਤ ਹੀਰਾ ਕਲਾਥ ਹਾਊਸ ਨੂੰ ਨਿਸ਼ਾਨਾ ਬਣਾ ਕੇ ਚੋਰ ਲੱਖਾਂ ਰੁਪਏ ਦੀ ਕੀਮਤੀ ਕੱਪੜਿਆ ਤੋਂ ਇਲਾਵਾ ਭਾਰਤੀ ਅਤੇ ਵਿਦੇਸ਼ੀ ਕਰੰਸੀ ਦੇ ਨਾਲ ਨਾਲ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਲੈ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਿਕ ਹੀਰਾ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਵਿੱਚੋਂ ਕੀਮਤੀ ਕੱਪੜੇ, ਭਾਰਤੀ ਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ ਹੋਰ ਜਰੂਰੀ ਸਮਾਨ ਲੈ ਕੇ ਫਰਾਰ ਹੋ ਚੁੱਕੇ ਸਨ ਜਿਸ ਨਾਲ ਉਨਾਂ ਦਾ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਧਰ ਫਗਵਾੜਾ ਦੀ ਸੰਘਣੀ ਵਸੋਂ ਵਾਲੇ ਇਲਾਕੇ ਸੂੰਢ ਕਾਲੋਨੀ ਵਿਖੇ ਵੀ ਚੋਰਾਂ ਇੱਕ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰ ਸੀਮਾਂ ਰਾਣੀ ਨੇ ਦੱਸਿਆ ਕਿ ਉਹ ਜਦੋਂ ਆਪਣੇ ਪਰਿਵਾਰ ਸਮੇਤ ਕੋਠੇ ‘ਤੇ ਰਾਤ ਸਮੇਂ ਸੁੱਤੇ ਹੋਏ ਸਨ ਤੇ ਤੜਕਸਾਰ ਜਦੋਂ ਉਹ ਥੱਲੇ ਆਏ ਤਾਂ ਦੇਖਿਆ ਤਾਂ ਦੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਉਨਾਂ ਦੀ ਅਲਮਾਰੀ ਵਿੱਚੋਂ 20 ਹਜਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਚੁੱਕੇ ਸਨ। ਇਸੇ ਤਰਾਂ ਚੋਰਾਂ ਨੇ ਜੇ.ਸੀ.ਟੀ ਮਿੱਲ ਦੇ ਸਾਹਮਣੇ ਮੱਛੀ ਮਾਰਕੀਟ ‘ਚ ਸਥਿਤ ਇੱਕ ਮੋਬਾਇਲਾਂ ਦੀ ਦੁਕਾਨ ‘ਤੇ ਦੂਸਰੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਵੱਡੀ ਗਿਣਤੀ ਵਿੱਚ ਨਵੇਂ ਮੋਬਾਇਲ ਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਸ਼ਾਹ ਮੋਬਾਇਲ ਦੇ ਮਾਲਕ ਵੂਲਨ ਕੁਮਾਰ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਵੀ ਚੋਰ ਉਨਾਂ ਦੇ ਦੁਕਾਨ ਦੀ ਛੱਤ ਫਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ ਸਨ ਤੇ ਹੁਣ ਬੀਤੀ ਰਾਤ ਨੂੰ ਫਿਰ ਤੋਂ ਚੋਰਾਂ ਨੇ ਉਸ ਦੀ ਦੁਕਾਨ ਦੀ ਛੱਤ ਫਾੜ ਨੇ ਕੀਮਤੀ ਮੋਬਾਇਲ ਅਤੇ ਲੈਪਟਾਪ ਤੇ ਹੱਥ ਸਾਫ ਕਰ ਗਏ। ਵੂਲਨ ਕੁਮਾਰ ਮੁਤਾਬਿਕ ਇਸ ਚੋਰੀ ਨਾਲ ਉਸਦਾ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਚੋਰੀ ਦੀਆਂ ਇਕੱਠੀਆਂ ਹੋਈਆਂ ਵਾਰਦਾਤਾਂ ਸਬੰਧੀ ਜਦੋਂ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਨਾਲ ਗੱਲਾਬਤ ਕਰਨੀ ਚਾਹੀ ਤਾਂ ਉਹ ਵੀ ਸੀਨੀਅਰ ਅਫਸਰਾ ਵੱਲੋਂ ਦੱਸਣ ਦਾ ਕਹਿ ਕੇ ਬਚਦੇ ਹੋਏ ਨਜ਼ਰ ਆਏ। ਇੱਥੇ ਦਸ ਦਈਏ ਕਿ ਐੱਸ.ਐੱਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਫਗਵਾੜਾ ਵਿੱਚ ਸੇਫ ਸਿਟੀ ਪੋ੍ਰਜੈਕਟ ਸ਼ੂਰੂ ਕੀਤਾ ਗਿਆ ਸੀ। ਬਾਵਜੂਦ ਇਸ ਦੇ ਚੋਰ ਸ਼ਰੇਆਮ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਸੇਫ ਸਿਟੀ ਪ੍ਰੋਜੈਕਟ ਨੂੰ ਚੈਲੰਜ ਕਰ ਰਹੇ ਹਨ। ਉਧਰ ਥਾਣਾ ਸਿਟੀ ਦੇ ਐੱਸ.ਐੱਚ.ਓ ਸੁਰਜੀਤ ਸਿੰਘ ਨੇ ਕਿਹਾ ਕਿ ਉਨਾਂ ਨੂੰ ਇਨਾਂ ਮਾਮਲਿਆ ਵਿੱਚ ਕੋਈ ਵੀ ਲਿਖਤੀ ਸ਼ਿਕਾਇਤ ਨਹੀ ਆਈ ਹੈ। ਜਦੋ ਵੀ ਸ਼ਿਕਾਇਤ ਆਈ ਤਾਂ ਕਾਰਵਾਈ ਕੀਤੀ ਜਾਵੇਗੀ। ਉੇਨਾਂ ਕਿਹਾ ਕਿ ਨਜ਼ਦੀਕ ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਗਏ ਹਨ।ਫੁਟੇਜ ਵਿੱਚ ਇੱਕ ਕਾਰ ਆਉਦੀ ਦਿਖਾਈ ਦਿੱਤੀ ਹੈ ਤੇ ਜਲਦ ਹੀ ਚੋਰਾਂ ਨੂੰ ਟਰੇਸ ਕੀਤਾ ਜਾਵੇਗਾ।

Leave a Reply

Your email address will not be published. Required fields are marked *