ਗੁਰਾਇਆ 06 ਅਗਸਤ (ਮਨੀਸ਼)- 15 ਅਗਸਤ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਗੁਰਾਇਆ ਥਾਣੇ ਦੇ ਅਧੀਨ ਆਉਂਦੇ ਪਿੰਡ ਢੰਡਵਾੜ ਵਿਚ ਹਮਲਾਵਰਾਂ ਵੱਲੋਂ ਕਈ ਫਾਇਰ ਕਰ ਕੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।ਥਾਣਾ ਗੁਰਾਇਆ ਦੇ ਪਿੰਡ ਢੰਡਵਾੜ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਚੱਲੀਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਝ ਮਹੀਨੇ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਓਂਕਾਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਨੌੰ ਵਜੇ ਦੇ ਕਰੀਬ ਫਗਵਾੜਾ ਤੋਂ ਆਪਣੇ ਤਿੰਨ ਸਾਥੀਆਂ ਦੇ ਨਾਲ ਪਿੰਡ ਵਿਚ ਆਇਆ ਜਿਵੇਂ ਹੀ ਉਹ ਪਿੰਡ ਵਿਚ ਆਇਆ ਤਾਂ ਤਿੱਨ ਮੋਟਰਸਾਈਕਲ ਸਵਾਰ ਨੌੰ ਹਮਲਾਵਰਾਂ ਵੱਲੋਂ ਉਸ ਅਤੇ ਉਸਦੇ ਦੋਸਤਾਂ ਉਪਰ 3 ਸਿੱਧੇ ਫਾਇਰ ਕੀਤੇ ਗਏ ਪਰ ਉਨ੍ਹਾਂ ਨੇ ਪਿੰਡ ਚ ਕਿਸੇ ਦੇ ਘਰ ਵਿਚ ਦਾਖਲ ਹੋ ਕੇ ਆਪਣੀ ਜਾਨ ਬਚਾਈ।ਉਨ੍ਹਾਂ ਇਹ ਵੀ ਕਿਹਾ ਕਿ ਨੌੰ ਹਮਲਾਵਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਜਦਕਿ ਬਾਕੀ ਹਮਲਾਵਾਰ ਪਿੰਡ ਦੇ ਵੱਖ ਵੱਖ ਥਾਵਾਂ ਤੇ ਖੜ੍ਹੇ ਸਨ ਸਾਰੀ ਘਟਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਉਨ੍ਹਾਂ ਕਿਹਾ ਕੇ ਹਮਲਾਵਾਰ ਚੋਂ ਉਨ੍ਹਾਂ ਨੇ ਕੁਝ ਦੀ ਪਹਿਚਾਣ ਵੀ ਕਰ ਲਈ ਹੈ ਜੋ ਬੰਗਾ ਇਲਾਕੇ ਦੇ ਸਨ ਵਾਰਦਾਤ ਤੋਂ ਬਾਅਦ ਮੌਕੇ ਤੇ ਆਏ ਗੁਰਾਇਆ ਪੁਲੀਸ ਅਤੇ ਦੁਸਾਂਝ ਕਲਾਂ ਚੌਂਕੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਚਓ ਗੁਰਾਇਆ ਹਰਦੇਵਪ੍ਰੀਤ ਸਿੰਘ ਨੇ ਕਿਹਾ ਕਿ ਹਨੇਰਾ ਹੋਣ ਕਾਰਨ ਪੁਲੀਸ ਨੂੰ ਉਥੇ ਗੋਲਿਆਂ ਦੇ ਖੋਲ ਬਰਾਮਦ ਨਹੀਂ ਹੋਏ ਲੇਕਿਨ ਤਿੰਨ ਫਾਇਰ ਕਿਤੇ ਦੱਸੇ ਜਾ ਰਹੇ ਹਨ ਸ਼ਨੀਵਾਰ ਨੂੰ ਤੜਕੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਗੋਲੀਆਂ ਦੇ ਖੋਲ ਵੀ ਲੱਭੇ ਜਾਣਗੇ ਅਤੇ ਪੀੜਤ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ ।ਹਮਲੇ ਦਾ ਕਾਰਨ ਕੀ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।