ਨਵੀਂ ਦਿੱਲੀ, 22 ਅਪ੍ਰੈਲ – ਦੇਸ਼ ਭਰ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਉੱਪਰ ਸੁਪਰੀਮ ਕੋਰਟ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ.ਏ.ਬੋਬੜੇ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਦੇ ਹਾਲਾਤ ਨੈਸ਼ਨਲ ਐਮਰਜੈਂਸੀ ਜਿਹੇ ਹੋ ਗਏ ਹਨ। ਸੁਪਰੀਮ ਕੋਰਟ ਨੇ ਕੋਰੋਨਾ ਨੂੰ ਲੈ ਕੇ ਚਾਰ ਮੁੱਦਿਆ ‘ਤੇ ਨੋਟਿਸ ਲਿਆ ਹੈ ਜਿਨ੍ਹਾਂ ‘ਚ ਆਕਸੀਜਨ ਦੀ ਸਪਲਾਈ ਤੇ ਵੈਕਸੀਨ ਦਾ ਮੁੱਦਾ ਵੀ ਸ਼ਾਮਿਲ ਹੈ ਤੇ 6 ਹਾਈਕੋਰਟ ਇਨ੍ਹਾਂ ਮੁੱਦਿਆ ਉੱਪਰ ਸੁਣਵਾਈ ਕਰ ਰਹੇ ਹਨ।ਇਸ ਉੱਤੇ ਚੀਫ ਜਸਟਿਸ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਰਾਸ਼ਟਰੀ ਪਲਾਨ ਚਾਹੁੰਦਾ ਹੈ ਤੇ ਲਾਕਡਾਊਨ ਦਾ ਅਧਿਕਾਰ ਸੂਬਿਆ ਕੋਲ ਹੋਣਾ ਚਾਹੀਦਾ ਹੈ।