ਸਰਹੱਦ ਪਾਰ ਤੋਂ ਦਹਿਸ਼ਤਗਰਦ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ – ਪੱਤਰਕਾਰ ਵਾਰਤਾ ਦੌਰਾਨ ਬੋਲੇ ਡੀ.ਜੀ.ਪੀ ਦਿਨਕਰ ਗੁਪਤਾ

ਚੰਡੀਗੜ੍ਹ, 9 ਅਗਸਤ – ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਸਰਹੱਦ ਪਾਰ ਤੋਂ 2-3 ਮਹੀਨਿਆਂ ਦੌਰਾਨ ਡਰੋਨ ਦੇ ਮਾਮਲੇ ਕਾਫੀ ਵਧੇ ਹਨ ਤੇ ਡਰੋਨ ਰਾਹੀ ਹਥਿਆਰ ਭੇਜੇ ਗਏ ਹਨ। ਇਸ ਦੇ ਤਹਿਤ ਅੰਮ੍ਰਿਤਸਰ ਤੋਂ ਹੈਂਡ ਗਰਨੇਡ ਬਰਾਮਦ ਹੋਏ ਹਨ ਜਦਕਿ ਬੱਚਿਆ ਦੇ ਟਿਫਨ ਚੋਂ ਵੀ ਬੰਬ ਮਿਲੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏ-ਕੈਟਾਗਿਰੀ ਦੇ 20 ਤੋਂ ਵੱਧ ਗੈਂਗਸਟਰ ਪੰਜਾਬ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ 7 ਗੈਂਗਸਟਰ ਮਾਰੇ ਗਏ ਹਨ। ਸਰਹੱਦ ਪਾਰ ਤੋਂ ਦਹਿਸ਼ਤਗਰਦ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ ਹਨ ਜਿਨ੍ਹਾਂ ਵੱਲੋਂ ਗੈਂਗਸਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *