ਕਾਬੁਲ, 11 ਅਗਸਤ – ਅਮਰੀਕੀ ਸੈਨਾ ਵੱਲੋਂ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਵੱਲੋਂ ਅਫਗਾਨਿਸਤਾਨ ‘ਚ ਅੱਤਵਾਦੀ ਹਮਲੇ ਤੇਜ ਹੋ ਗਏ ਹਨ ਤੇ ਤਾਲਿਬਾਨ ਵੱਲੋਂ ਕਈ ਜ਼ਿਲਿ੍ਹਆਂ ‘ਤੇ ਕਬਜ਼ਾ ਕੀਤਾ ਚੁੱਕਾ ਹੈ। ਇਸ ਦੌਰਾਨ ਅਫਗਾਨਿਸਤਾਨ ਦੀ ਟੀ-20 ਕ੍ਰਿਕੇਟ ਟੀਮ ਦੇ ਕਪਤਾਨ ਰਾਸ਼ਿਦ ਖਾਨ ਨੇ ਵਿਸ਼ਵ ਦੇ ਨੇਤਾਵਾਂ ਨੂੰ ਭਾਵੁਕ ਅਪੀਲ ਕੀਤੀ ਹੈ । ਆਪਣੇ ਟਵੀਟ ਵਿਚ ਰਾਸ਼ਿਦ ਖਾਨ ਨੇ ਕਿਹਾ ਕਿ ਅਫਗਾਨਿਸਤਾਨ ਇਸ ਸਮੇਂ ਅਰਾਜਕਤਾ ਦਾ ਸਾਹਮਣਾ ਕਰ ਰਿਹਾ ਹੈ। ਹਜ਼ਾਰਾਂ ਬੇਕਸੂਰ ਲੋਕ ਜਿਨ੍ਹਾਂ ‘ਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ ਰੋਜ਼ਾਨਾ ਮਾਰੇ ਜਾ ਰਹੇ ਹਨ।ਘਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤੇ ਹਜ਼ਾਰਾਂ ਲੋਕ ਬੇਘਰੇ ਹੋ ਚੁੱਕੇ ਹਨ।ਮੇਰੀ ਵਿਸ਼ਵ ਦੇ ਨੇਤਾਵਾਂ ਨੂੰ ਅਪੀਲ ਹੈ ਕਿ ਇਸ ਮਾਹੌਲ ਵਿਚ ਉਹ ਅਫਗਾਨਿਸਤਾਨ ਨੂੰ ਛੱਡ ਕੇ ਨਾ ਜਾਣ।ਅਫਗਾਨੀ ਲੋਕਾਂ ਦੇ ਕਤਲ ਹੋਣ ਤੇ ਅਫਗਾਨਿਸਤਾਨ ਨੂੰ ਤਬਾਹ ਹੋਣ ਤੋਂ ਰੋਕਿਆ ਜਾਵੇ।