ਫਗਵਾੜਾ, 11 ਅਗਸਤ (ਐਮ.ਐੱਸ ਰਾਜਾ) ਪੰਜਾਬ ਵਿੱਚ 2022 ਨੂੰ ਹੋਣ ਜਾ ਰਹੀਆ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਅਤੇ ਬਸਪਾ ਵਿਚਕਾਰ ਗੱਠਜੋੜ ਹੋ ਚੁੱਕਾ ਹੈ।ਇਸ ਦੇ ਚੱਲਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਥੇ ਹੀ ਬਸਪਾ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾ ‘ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਹਲਕਾ ਫਗਵਾੜਾ ਤੋਂ 4 ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਮੇਸ਼ ਕੋਲ, ਸੀਨੀਅਰ ਬਸਪਾ ਨੇਤਾ ਮਾਸਟਰ ਹਰਭਜਨ ਸਿੰਘ ਬਲਾਲੋਂ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਅਤੇ ਹਲਕਾ ਇੰਚਾਰਜ ਮਨੋਹਰ ਲਾਲ ਜੱਖੂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੋਕੇ ‘ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਮੇਸ਼ ਕੋਲ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਜੋ ਜਿੰਮੇਵਾਰੀ ਉਨਾਂ ਨੂੰ ਸੋਂਪੀ ਹੈ ਉਹ ਉਸ ਜਿੰਮੇਵਾਰੀ ਨੂੰ ਨਿਭਾਉਦੇ ਹੋਏ ਪਾਰਟੀ ਦੀ ਬੇਹਤਰੀ ਲਈ ਕੰਮ ਕਰਨਗੇ ਤਾਂ ਜੋ ਆਉਣ ਵਾਲੀਆ ਵਿਧਾਨ ਸਭਾ ਦੀਆਂ ਚੋਣਾਂ ‘ਚ ਬਸਪਾ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾ ਸਕੇ। ਉਨਾਂ ਕਿਹਾ ਕਿ 29 ਅਗਸਤ ਨੂੰ ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਗੱਠਜੋੜ ਵੱਲੋਂ ਕਰਵਾਈ ਜਾ ਸੂਬਾ ਪੱਧਰੀ ‘ਅਲਖ ਜਗਾਓ’ ਮਹਾਂਰੈਲੀ ਦੀਆਂ ਤਿਆਰੀਆਂ ਸਬੰਧੀ ਵੀ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਉਨਾਂ ਕਿਹਾ ਕਿ ਇਸ ਰੈਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਰਾਸ਼ਟਰੀ ਕੋਆਡੀਨੇਟਰ ਆਕਾਸ਼ ਨੰਦ ਅਤੇ ਰਾਜ ਸਭਾ ਮੈਂਬਰ ਰਾਮ ਜੀ ਗੌਤਮ ਤੋ ਇਲਾਵਾ ਰਣਧੀਰ ਸਿੰਘ ਬੈਣੀਪਾਲ ਇੰਚਾਰਜ ਪੰਜਾਬ ਹਰਿਆਣਾ ਅਤੇ ਚੰਡੀਗੜ ਵਿਸ਼ੇਸ਼ ਤੋਰ ‘ਤੇ ਪਹੁੰਚਣਗੇ। ਉਨਾਂ ਕਿਹਾ ਕਿ ਇਸ ਰੈਲੀ ਵਿੱਚ ਲਗਭਗ 1 ਲੱਖ ਵਰਕਰ ਸ਼ਾਮਿਲ ਹੋਵੇਗਾ।