ਫਿਲੌਰ/ਗੋਰਾਇਆਂ, 11 ਅਗਸਤ ( ਮਨੀਸ਼ ) – ਵਿਧਾਨ ਸਭਾ ਹਲਕਾ ਫਿਲੌਰ ਤੋਂ ਸਮਝੌਤੇ ਤਹਿਤ ਹਾਥੀ ਦੀ ਮੰਗ ਕਰ ਰਹੇ ਬਹੁਜਨ ਸਮਾਜ ਪਾਰਟੀ ਦੇ ਨੌਜਵਾਨਜੁਝਾਰੂ ਆਗੂ ਅੰਮ੍ਰਿਤਪਾਲ ਭੋਂਸਲੇ ਅਤੇ ਚਾਰ ਵਾਰ ਦੇ ਜਿਲਾ ਪ੍ਰਧਾਨ ਰਹੇ ਰਾਮਸਰੂਪ ਸਰੋਏ, ਸਰਪੰਚ ਖੁਸ਼ੀ ਰਾਮ ਯੂਥ ਆਗੂ ਨੂੰ ਪਾਰਟੀ ਲੀਡਰਸ਼ਿਪ ਵਲੋਂ ਬੀਤੇਦਿਨੀਂ ਪਾਰਟੀ ਤੋਂ ਬਾਹਰ ਕੱਢਣ ਤੋਂ ਨਰਾਜ਼ ਵੱਡੀ ਗਿਣਤੀ ਵਿਚ ਹਲਕੇ ਦੇ ਵਰਕਰਾਂ ਵਲੋਂ ਗੋਰਾਇਆਂ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿਚ ਸਮੁੱਚੇਹਲਕੇ ਦੇ ਵਰਕਰਾਂ ਨੇ ਕਿਹਾ ਕੀ ਉਹ ਅੰਮ੍ਰਿਤਪਾਲ ਭੌਂਸਲੇ ਅਤੇ ਸਾਥੀਆਂ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਕਿਸੇ ਵੀ ਕੀਮਤ ਤੇ ਸਾਹਿਬ ਕਾਂਸ਼ੀਰਾਮ ਜੀ ਦੇ ਮਿਸ਼ਨਨਾਲ ਧੋਖਾ ਕਰਕੇ ਗਏ ਗੱਦਾਰ ਨੂੰ ਸਰਦਾਰ ਨਹੀਂ ਬਣਨ ਦੇਣਗੇ। ਇਸ ਮੌਕੇ ਵਰਕਰਾਂ ਨੇ ਸੂਬਾ ਪ੍ਰਧਾਨ ਗੜੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਸਵੀਰ ਸਿੰਘਗੜੀ ਅਕਾਲੀ ਦਲ ਦੇ ਇਸ਼ਾਰੇ ਤੇ ਪੰਜਾਬ ਅੰਦਰ ਸਾਹਿਬ ਕਾਂਸ਼ੀਰਾਮ ਜੀ ਦੇ ਅੰਦੋਲਨ ਨੂੰ ਵੱਡੀ ਢਾਹ ਲਗਾ ਕੇ ਗੱਦਾਰਾਂ ਨੂੰ ਸਰਦਾਰ ਬਣਾਉਣ ਲਈ ਕੋਝੀਆਂਹਰਕਤਾਂ ਕਰ ਰਿਹਾ ਹੈ ਅਤੇ ਇਹਨਾਂ ਹਰਕਤਾਂ ਨੂੰ ਸਾਹਿਬ ਕਾਂਸ਼ੀਰਾਮ ਜੀ ਦੇ ਜੁਝਾਰੂ ਵਰਕਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ, ਅਤੇ ਗੜੀ ਦੇ ਗੱਦਾਰਾਂਨੂੰ ਸਰਦਾਰ ਬਣਾਉਣ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀਕੀਮਤ ਤੇ ਬਲਦੇਵ ਸਿੰਘ ਖੈਹਿਰਾ ਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਹਲਕਾ ਫਿਲੌਰ ਤੋ ਹਾਥੀ ਦੀ ਮੰਗ ਕਰਦੇ ਜੁਝਾਰੂ ਸਾਥੀਆਂ ਅੰਮ੍ਰਿਤਪਾਲ ਭੌਂਸਲੇ, ਰਾਮਸਰੂਪ ਸਰੋਏ ਅਤੇ ਖੁਸ਼ੀ ਰਾਮ ਨੂੰ ਸੂਬਾ ਪ੍ਰਧਾਨ ਵਲੋਂ ਆਪਣੇ ਤਾਨਾਸ਼ਾਹੀ ਰਵਈਏ ਤਹਿਤ ਪਾਰਟੀ ਤੋਂ ਖਾਰਜ ਕਰ ਦਿੱਤਾ ਗਿਆ ਹੈ ਪਰ ਗੜੀ ਦੇ ਮਨਸੂਬਿਆਂ ਨੂੰਸਫਲ ਨਹੀਂ ਹੋਣ ਦਿਆਂਗੇ ਗੜੀ ਬੇਸ਼ੱਕ ਪੂਰੇ ਹਲਕੇ ਦੇ ਵਰਕਰਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ ਪਰ ਵਰਕਰ ਆਪਣੀ ਹਾਥੀ ਨਿਸ਼ਾਨ ਦੀ ਮੰਗ ਤੇ ਫਿਰ ਵੀ ਅੜੇਰਹਿਣਗੇ। ਇਸ ਮੌਕੇ ਸੀਨੀਅਰ ਆਗੂ ਰਾਮ ਸਰੂਪ ਚੰਬਾ, ਸੁਸ਼ੀਲ ਬਿਰਦੀ, ਨਰਿੰਦਰ ਬਿੱਲਾ ਨੇ ਕਿਹਾ ਕਿ ਜੇਕਰ 1 ਸਤੰਬਰ ਤੱਕ ਹਾਥੀ ਨਿਸ਼ਾਨ ਦੀ ਮੰਗ ਨੂੰ ਨਾਮੰਨਿਆ ਗਿਆ ਤਾਂ 2 ਸਤੰਬਰ ਨੂੰ ਦੋਆਬਾ ਪੱਧਰੀ ਪਰਦਾਫਾਸ਼ ਰੈਲੀ ਦੀ ਤਰੀਕ ਅਤੇ ਸਥਾਨ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪੂਰੇ ਪੰਜਾਬ ਅੰਦਰ ਸਾਹਿਬਕਾਂਸ਼ੀਰਾਮ ਜੀ ਦੇ ਮਿਸ਼ਨ ਨੂੰ ਬਚਾਉਣ ਲਈ ਲਾਮਬੰਦੀ ਕੀਤੀ ਜਾਏਗੀ ਉਨ੍ਹਾਂ ਅੱਗੇ ਕਿਹਾ ਕਿ ਅਕਾਲੀਦਲ ਚ ਸਮਝੌਤੇ ਤਹਿਤ ਚਮਕੌਰ ਸਾਹਿਬ ਸਮੇਤ ਅਨੇਕਾਂਸੀਟਾਂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਾਗ਼ੀ ਸੁਰ ਅਲਾਪ ਰਹੇ ਹਨ ਅਤੇ ਆਜ਼ਾਦ ਚੋਣ ਲੜਨ ਦੀਆਂ ਗੱਲਾਂ ਆਖ ਰਹੇ ਹਨ, ਪਰ ਅਕਾਲੀ ਦਲ ਵਲੋਂ ਕਿਸੇਆਗੂ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਏਧਰ ਫਿਲੌਰ ਅੰਦਰ ਹਾਥੀ ਦੀ ਮੰਗ ਕਰਨ ਵਾਲਿਆਂ ਨੂੰ ਹੀ ਪਾਰਟੀ ਚੋਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਤੋਂਸਪੱਸ਼ਟ ਹੁੰਦਾ ਹੈ ਕਿ ਗੜ੍ਹੀ ਬਾਦਲਾਂ ਦੇ ਇਸ਼ਾਰੇ ਤੇ ਪੰਜਾਬ ਅੰਦਰ ਸਾਹਿਬ ਕਾਂਸ਼ੀਰਾਮ ਜੀ ਦੀ ਬਸਪਾ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ। ਇਸ ਮੌਕੇ ਸੰਬੋਧਨਕਰਦਿਆਂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਉਹ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਦੇ ਸੱਚੇ ਸਿਪਾਹੀ ਹਨ ਅਤੇ ਸਾਹਿਬ ਦਾ ਮਿਸ਼ਨ ਉਨ੍ਹਾਂ ਦੇ ਖੂਨ ਅੰਦਰ ਹੈ ਜਿਸ ਨੂੰਬਾਦਲਾਂ ਦੇ ਇਸ਼ਾਰੇ ਤੇ ਗੜੀ ਕਦੇ ਵੀ ਬਾਹਰ ਨਹੀਂ ਕੱਢ ਸਕੇਗਾ ਅਤੇ ਜੇਕਰ ਹਲਕੇ ਦੇ ਵਰਕਰਾਂ ਦੀ ਹਾਥੀ ਦੀ ਮੰਗ ਨੂੰ ਜਲਦ ਨਾ ਮੰਨਿਆ ਗਿਆ ਤਾਂ ਗੜ੍ਹੀਖ਼ਿਲਾਫ਼ ਪਰਦਾਫਾਸ਼ ਰੈਲੀ ਕਰਕੇ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਬਚਾਉਣ ਲਈ ਪੂਰੇ ਪੰਜਾਬ ਅੰਦਰ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਅੰਮ੍ਰਿਤਪਭੌਂਸਲੇ ਰਾਮਸਰੂਪ ਸਰੋਏ, ਰਾਮਸਰੂਪ ਚੰਬਾ, ਖੁਸ਼ੀ ਰਾਮ, ਸੁਸ਼ੀਲ ਵਿਰਦੀ, ਨਰਿੰਦਰ ਬਿੱਲਾ, ਅਸ਼ੋਕ ਰੱਤੂ, ਰਜਿੰਦਰ ਕਜਲੇ, ਕੁਲਵੰਤ ਤੱਖਰ, ਧਰਮਪਾਲ ਛੋਕਰਾਂ, ਸਰਬਜੀਤ ਸਾਬੀ ਸਰਪੰਚ, ਅਮਰਦੀਪ ਟੀਨੂੰ ਮੈਂਬਰ ਬਲਾਕ ਸੰਮਤੀ, ਹਰਨੇਕ ਗੜੀ, ਰਾਏ ਬਰਿੰਦਰ ਚੌਹਾਨ ਸਾਬਕਾ ਕੌਂਸਲਰ, ਰਣਜੀਤ ਸਿੰਘ ਅਕਲਪੁਰ, ਮਹਿੰਦਰਪਾਲ ਤੇਹਿੰਗ, ਤਿਲਕਰਾਜ ਅੱਪਰਾ, ਰਣਜੀਤ ਪੰਚ, ਨਿਰਮਲ ਰੁੜਕਾ, ਜੋਤੀ ਅੱਟਾ, ਰਾਜਵੰਤ ਕੌਰ ਰੂਪੋਵਾਲ, ਸੋਹਣ ਲਾਲ ਮੋਮੀ, ਜੀਤੀ ਅੱਪਰਾ, ਜੋਗਿੰਦਰਛਿਛੋਵਾਲ , ਲੇਖਰਾਜ ਚੌਂਕੜੀਆ, ਵਿਨੇ ਅੱਪਰਾ, ਬਲਵੀਰ ਪਾਲਾਂ, ਵਿੱਪਨ ਕੁਮਾਰ, ਲਵਲੀ ਰੁੜਕਾ, ਰਾਮੂ ਬੰਸੀਆ, ਗੁਰਮੇਲ ਜੰਡ, ਲਾਡੀ ਮਹਿਸਮਪੁਰ, ਭਾਗ ਰਾਮਰੂਪੋਵਾਲ, ਪੀ ਕੇ ਮੁਠੱਡਾ, ਮੱਖਣ ਫਲਪੋਤਾ, ਦੀਪਾ ਮੀਓਵਾਲ਼, ਹਰਜਿੰਦਰ ਸੂਰਜਾਂ, ਭੁਪਿੰਦਰ ਭਿੰਦਾ, ਕਮਲ ਮਹਿਮੀ, ਰੇਸ਼ਮ ਕਮਾਲਪੁਰ ਅਤੇ ਕਮਲ ਗੋਵਾਹਰ ਤੇਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।