ਸ਼ਿਮਲਾ, 12 ਅਗਸਤ – ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਚੁੱਕੀ ਹੈ ਜਦਕਿ ITBP ਨੇ 13 ਲੋਕਾਂ ਦੀ ਜਾਨ ਬਚਾਈ ਹੈ। ਹੁਣ ਤੱਕ 26 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।ਦੁਰਘਟਨਾ ਦੇ ਬਾਅਦ ਤੋਂ, ਇੱਕ ਬੱਸ, ਇੱਕ ਬੋਲੇਰੋ ਅਤੇ ਇਸਦੇ ਯਾਤਰੀ ਮਲਬੇ ਦੇ ਹੇਠਾਂ ਨਹੀਂ ਮਿਲੇ ਹਨ ਅਤੇ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ITBP ਦੇ 200 ਤੋਂ ਜ਼ਿਆਦਾ ਕਰਮਚਾਰੀ ਬਚਾਅ ਵਿੱਚ ਲੱਗੇ ਹੋਏ ਹਨ।