ਫਗਵਾੜਾ – ਆਪਣੀ ਹੀ ਸਰਕਾਰ ਦੇ ਸਿਸਟਮ ਖਿਲਾਫ ਧਰਨਾ ਲਾਉਣ ਲਈ ਮਜਬੂਰ ਹੋਏ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਫਗਵਾੜਾ, 13 ਅਗਸਤ (ਰਮਨਦੀਪ) ਕਾਂਗਰਸ ਵਿੱਚ ਰਹਿ ਕੇ ਆਪਣੀ ਹੀ ਸਰਕਾਰ ਦੇ ਸਿਸਟਮ ਦੇ ਖਿਲਾਫ ਪੰਜਾਬ ਐਗਰੋ ਦੇ ਚੇਅਰਮੈਨ ਜੁਗਿੰਦਰ ਸਿੰਘ ਮਾਨ ਨੇ ਹੁਣ ਕੋਵਿਡ ਵੈਕਸੀਨ ਕੈਂਪ ਲਗਾਉਣ ਵਿੱਚ ਪੱਖਪਾਤ ਕਰਨ ਦੇ ਵੱਡੇ ਦੋਸ਼ ਲਗਾਉਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਜਿੰਮੇਵਾਰ ਠਹਿਰਾਇਆ ਹੈ। ਇੱਥੇ ਦਸ ਦਈਏ ਕਿ ਇਸ ਤੋਂ ਪਹਿਲਾ ਸਰਕਾਰ ਖਿਲਾਫ ਭਾਜਪਾ ਨੇਤਾਵਾਂ ਨੇ ਵੀ ਵੈਕਸੀਨ ਕੈਂਪ ਵਿੱਚ ਪੱਖਪਾਤ ਕਰਨ ਦੇ ਦੋਸ਼ ਲਗਾਏ ਸਨ। ਆਪਣੀ ਹੀ ਸਰਕਾਰ ਦੇ ਸਿਸਟਮ ਦੇ ਖਿਲਾਫ ਵੈਕਸੀਨ ਕੈਂਪ ਵਿੱਚ ਪੱਖਪਾਤ ਕਰਨ ਦੇ ਵਿਰੋਧ ਵਿੱਚ ਪੰਜਾਬ ਐਗਰੋ ਦੇ ਚੇਅਰਮੈਨ ਜੁਗਿੰਦਰ ਸਿੰਘ ਮਾਨ ਐੱਸ.ਐੱਮ.ਓ ਸਿਵਲ ਹਸਪਤਾਲ ਫਗਵਾੜਾ ਦੇ ਦਫਤਰ ਦੇ ਬਾਹਰ ਧਰਨੇ ‘ਤੇ ਬੈਠ ਗਏ। ਇਸ ਮੋਕੇ ਸ. ਮਾਨ ਨੇ ਕਿਹਾ ਕਿ ਫਗਵਾੜਾ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਆਪਣੀ ਹੀ ਮਰਜੀ ਨਾਲ ਕੈਂਪ ਲਗਵਾ ਰਹੇ ਹਨ। ਜਦ ਕਿ ਕਿਸੇ ਹੋਰ ਨੂੰ ਕੈਂਪ ਲਗਾਉਣ ਲਈ ਸਾਫ ਤੌਰ ‘ਤੇ ਮਨ੍ਹਾ ਕੀਤਾ ਜਾ ਰਿਹਾ ਹੈ। ਉਨਾਂ ਐੱਸ.ਐੱਸ.ਓ ਫਗਵਾੜਾ ਉੱਪਰ ਵੀ ਦੋਸ਼ ਲਗਾਉਦੇ ਹੋਏ ਕਿਹਾ ਕਿ ਐੱਸ.ਐੱਮ.ਓ ਵੱਲੋਂ ਉਨਾਂ ਦਾ ਫੋਨ ਵੀ ਰਿਸੀਵ ਨਹੀ ਕੀਤਾ ਗਿਆ ਤੇ ਉਹ ਵੀ ਵਿਧਾਇਕ ਧਾਲੀਵਾਲ ਦੇ ਇਸ਼ਾਰੇ ਤੇ ਲੋਕਾਂ ਨਾਲ ਵੈਕਸੀਨ ਕੈਂਪ ਲਗਾਉਣ ਨੂੰ ਲੈ ਕੇ ਪੱਖਪਾਤ ਕਰ ਰਿਹਾ ਹੈ।ਉਧਰ ਸ. ਮਾਨ ਵੱਲੋ ਧਰਨਾ ਲਗਾਉਣ ਤੋਂ ਬਾਅਦ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਕਿਹਾ ਕਿ ਵੈਕਸੀਨ ਕੈਂਪ ਲਗਾਉਣ ਵਿੱਚ ਕਿਸੇ ਵੀ ਤਰਾਂ ਦਾ ਕੋਈ ਵੀ ਪੱਖਪਾਤ ਨਹੀ ਕੀਤਾ ਜਾ ਰਿਹਾ ਹੇ। ਉਨਾਂ ਕਿਹਾ ਕਿ ਜਿਹੜੇ ਮੁਹੱਲਿਆ ਵਿੱਚ ਲੋਕਾਂ ਦੇ ਘੱਟ ਵੈਕਸੀਨ ਲੱਗੀ ਹੈ ਉਨਾਂ ਮਹੁੱਲਿਆ ਵਿੱਚ ਹੀ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਹਰ ਮਹੁੱਲੇ ਵਿੱਚ ਪਹਿਲੇ ਡੋਜ਼ ਲਈ 20% ਵੈਕਸੀਨ ਅਤੇ ਦੂਸਰੀ ਡੋਜ਼ ਲਈ 80% ਵੈਕਸੀਨ ਦਿੱਤੀ ਜਾਵੇਗੀ। ਐੱਸ.ਡੀ.ਐਮ ਨੇ ਕਿਹਾ ਕਿ ਜੋ ਦੋਸ਼ ਜੁਗਿੰਦਰ ਸਿੰਘ ਮਾਨ ਵੱਲੋਂ ਲਗਾਏ ਗਏ ਹਨ ਉਸ ਵਿੱਚ ਅਗਰ ਕਿਸੇ ਵੀ ਤਰਾਂ ਦੀ ਸੱਚਾਈ ਹੋਈ ਤਾਂ ਉਹ ਕਾਰਵਾਈ ਜਰੂਰ ਕਰਨਗੇ।

Leave a Reply

Your email address will not be published. Required fields are marked *