ਚੰਡੀਗੜ੍ਹ, 14 ਅਗਸਤ – ਸਕੂਲਾਂ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਇਸ ਦੇ ਤਹਿਤ ਹੁਣ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਅਧਿਆਪਕ ਹੀ ਸਕੂਲ ਆਉਣਗੇ ਜਦਕਿ ਇੱਕ ਬੈਂਚ ‘ਤੇ ਇੱਕ ਹੀ ਵਿਦਿਆਰਥੀ ਬੈਠੇਗਾ। ਇਸ ਤੋਂ ਇਲਾਵਾ ਹਰ ਰੋਜ਼ ਇੱਕ ਦਿਨ ‘ਚ ਘੱਟੋ ਘੱਟ 10000 ਟੈਸਟ ਹੋਣਗੇ।