ਵਾਸ਼ਿੰਗਟਨ, 17 ਅਗਸਤ – ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡੇਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦਾ ਬਚਾਅ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਨ੍ਹਾਂ ਹਾਲਾਤਾਂ ‘ਚ ਸੈਨਾ ਵਾਪਸ ਬੁਲਾਈ ਗਈ ਇਹ ਸਭ ਨੂੰ ਪਤਾ ਹੈ।ਕੁਝ ਦਿਨ ਹੋਰ ਅਮਰੀਕੀ ਸੈਨਾ ਅਫਗਾਨਿਸਤਾਨ ਰੱਖੀ ਜਾ ਸਕਦੀ ਸੀ ਪਰ ਉਨ੍ਹਾਂ ਦੀ ਸੋਚ ਅੱਲਗ ਸੀ।ਅਮਰੀਕੀ ਸੈਨਾ ਲਗਾਤਾਰ ਲੜਨ ਦਾ ਜੋਖਿਮ ਨਹੀਂ ਉਠਾ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਤਾਲਿਬਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕੀ ਸੈਨਾ ਜਾਂ ਅਮਰੀਕਾ ਦੇ ਹਿਤਾਂ ਨੂੰ ਨੁਕਸਾਨ ਪਹੁੰਚਾੲਆ ਗਿਆ ਤਾਂ ਇਸ ਦੇ ਵਿਨਾਸ਼ਕਾਰੀ ਨਤੀਜੇ ਭੁਗਤਣੇ ਪੈ ਸਕਦੇ ਹਨ।ਅਮਰੀਕਾ ਦੀ ਪ੍ਰਤੀਕਿਰਿਆ ਇੰਨੀ ਤੇਜ ਅਤੇ ਤਾਕਤਵਰ ਹੋਵੇਗੀ ਕਿ ਤਾਲਿਬਾਨ ਨੇ ਸੋਚਿਆ ਵੀ ਨਹੀ ਹੋਵੇਗਾ।