ਚੰਡੀਗੜ੍ਹ, 23 ਅਪ੍ਰੈਲ – ਚੰਡੀਗੜ੍ਹ ‘ਚ ਨਾ ਤਾਂ ਇੱਕ ਹਫਤੇ ਦਾ ਲਾਕਡਾਊਨ ਲਗਾਇਆ ਜਾਵੇਗਾ ਤੇ ਨਾ ਹੀ ਵੀਕੈਂਡ ਲਾਕਡਾਊਨ ਲੱਗੇਗਾ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੀ ਅਗਵਾਈ ਵਿਚ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ। ਪਿਛਲੇ ਹਫਤੇ ਵੀਕੈਂਡ ਲਾਕਡਾਊਨ ਦੇ ਲਏ ਗਏ ਫੈਸਲੇ ਦਾ ਕਾਰੋਬਾਰੀਆ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਦੇ ਚੱਲਦਿਆ ਪ੍ਰਸ਼ਾਸਨ ਵੱਲੋਂ ਵੀਕੈਂਡ ਲਾਕਡਾਊਨ ਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।